BJP ਦਾ ਹਿਮਾਚਲ ’ਚ ਚੁਣਾਵੀ ਸ਼ੰਖਨਾਦ; JP ਨੱਢਾ ਦਾ ਰੋਡ ਸ਼ੋਅ, ਖੁੱਲ੍ਹੀ ਜੀਪ ’ਚ ਹੋਏ ਸਵਾਰ

Saturday, Apr 09, 2022 - 02:08 PM (IST)

BJP ਦਾ ਹਿਮਾਚਲ ’ਚ ਚੁਣਾਵੀ ਸ਼ੰਖਨਾਦ; JP ਨੱਢਾ ਦਾ ਰੋਡ ਸ਼ੋਅ, ਖੁੱਲ੍ਹੀ ਜੀਪ ’ਚ ਹੋਏ ਸਵਾਰ

ਸ਼ਿਮਲਾ– ਹਿਮਾਚਲ ਪ੍ਰਦੇਸ਼ ’ਚ ਆਮ ਆਦਮੀ ਪਾਰਟੀ ਦੇ ਰੋਡ ਸ਼ੋਅ ਮਗਰੋਂ ਹੁਣ ਭਾਜਪਾ ਨੇ ਵੀ ਅੱਜ ਯਾਨੀ ਕਿ ਸ਼ਨੀਵਾਰ ਨੂੰ ਰੋਡ ਸ਼ੋਅ ਕੀਤਾ। ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਅੱਜ ਸ਼ਿਮਲਾ ’ਚ ਰੋਡ ਸ਼ੋਅ ਕੀਤਾ। ਨੱਢਾ ਖੁੱਲ੍ਹੀ ਜੀਪ ’ਚ ਸਵਾਰ ਸਨ, ਇਸ ਦੌਰਾਨ ਉਨ੍ਹਾਂ ਨਾਲ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਮੌਜੂਦ ਰਹੇ। ਦੱਸ ਦੇਈਏ ਕਿ ਇਸ ਸਾਲ ਦੇ ਅਖੀਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ। 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਦਰਜ ਕਰਨ ਮਗਰੋਂ ਨੱਢਾ ਪਹਿਲੀ ਵਾਰ ਹਿਮਾਚਲ ਪਹੁੰਚੇ ਹਨ।

ਇਹ ਵੀ ਪੜ੍ਹੋ: ਹਿਮਾਚਲ ’ਚ ਕੇਜਰੀਵਾਲ ਤੇ ਮਾਨ ਦਾ ਰੋਡ ਸ਼ੋਅ, ਕਿਹਾ- ਇਕ ਮੌਕਾ ਸਾਨੂੰ ਦਿਓ

PunjabKesari

ਇਹ ਰੋਡ ਸ਼ੋਅ ਸ਼ਿਮਲਾ ’ਚ ਵਿਧਾਨ ਸਭਾ ਤੋਂ ਹੋਟਲ ਪੀਟਰਹਾਫ ਤੱਕ ਕੱਢਿਆ ਜਾਵੇਗਾ। ਇਸ ਦੌਰਾਨ ਸਮਰਥਕਾਂ ਨੇ ਢੋਲ ਅਤੇ ਵਾਜਿਆਂ ਨਾਲ ਨੱਢਾ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ। ਰੋਡ ਸ਼ੋਅ ’ਚ ਲੋਕਾਂ ਦੀ ਵੱਡੀ ਭੀੜ ਵੇਖਣ ਨੂੰ ਮਿਲੀ। ਸੜਕ ’ਤੇ ਪੈਰ ਰੱਖਣ ਦੀ ਥਾਂ ਨਹੀਂ ਬਚੀ। ਨੱਢਾ ਦੀ ਜੀਪ ਬਹੁਤ ਹੀ ਘੱਟ ਸਪੀਡ ਨਾਲ ਅੱਗੇ ਵਧਦੀ ਨਜ਼ਰ ਆਈ। ਰੋਡ ਸ਼ੋਅ ਮਗਰੋਂ ਨੱਢਾ ਪੀਟਰਹਾਫ ’ਚ ਜਨ ਸਭਾ ਨੂੰ ਸੰਬੋਧਿਤ ਕਰਨਗੇ।

ਇਹ ਵੀ ਪੜ੍ਹੋ: ਹਿਮਾਚਲ ’ਚ ‘ਆਪ’ ਨੂੰ ਝਟਕਾ, ਪ੍ਰਦੇਸ਼ ਪ੍ਰਧਾਨ ਅਤੇ ਸੰਗਠਨ ਮੰਤਰੀ ਨੇ ਫੜਿਆ BJP ਦਾ ਪੱਲਾ

 


author

Tanu

Content Editor

Related News