ਦੁਸਹਿਰੇ 'ਤੇ ਪੰਜਾਬ 'ਚ ਸੜੇ PM ਮੋਦੀ ਦੇ ਪੁਤਲੇ, ਨੱਢਾ ਨੇ ਰਾਹੁਲ ਨੂੰ ਠਹਿਰਾਇਆ ਜ਼ਿੰਮੇਵਾਰ

Monday, Oct 26, 2020 - 01:47 PM (IST)

ਦੁਸਹਿਰੇ 'ਤੇ ਪੰਜਾਬ 'ਚ ਸੜੇ PM ਮੋਦੀ ਦੇ ਪੁਤਲੇ, ਨੱਢਾ ਨੇ ਰਾਹੁਲ ਨੂੰ ਠਹਿਰਾਇਆ ਜ਼ਿੰਮੇਵਾਰ

ਨਵੀਂ ਦਿੱਲੀ- ਪੰਜਾਬ 'ਚ ਦੁਸਹਿਰੇ ਮੌਕੇ ਰਾਵਣ ਦੇ ਪੁਤਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੁਖੌਟਾ ਲਗਾ ਕੇ ਸਾੜਨ ਦੇ ਮਾਮਲੇ 'ਚ ਘਮਾਸਾਨ ਸ਼ੁਰੂ ਹੋ ਗਿਆ ਹੈ। ਭਾਜਪਾ ਨੇ ਇਸ ਦੇ ਪਿੱਛੇ ਕਾਂਗਰਸ ਦੀ ਸਾਜਿਸ਼ ਦੱਸੀ ਹੈ। ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਪੰਜਾਬ 'ਚ ਜੋ ਕੁਝ ਵੀ ਹੋ ਰਿਹਾ ਹੈ ਕਿ ਉਹ ਰਾਹੁਲ ਗਾਂਧੀ ਦੇ ਇਸ਼ਾਰਿਆਂ 'ਤੇ ਕੀਤਾ ਜਾ ਰਿਹਾ ਹੈ। ਨੱਢਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਸ਼ਰਮਨਾਕ ਹੈ ਪਰ ਇਹ ਸਭ ਅਚਾਨਕ ਨਹੀਂ ਹੋਇਆ ਹੈ। 

PunjabKesariਰਾਹੁਲ ਨੇ ਕੀਤਾ ਸੀ ਇਹ ਟਵੀਟ
ਇਸ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵੀਟ ਕਰਦੇ ਕਿਹਾ ਸੀ ਕਿ ਕੱਲ ਪੰਜਾਬ 'ਚ ਹੋਇਆ ਉਹ ਦੁਖਦ ਹੈ। ਪ੍ਰਧਾਨ ਮੰਤਰੀ ਦੇ ਪ੍ਰਤੀ ਪੰਜਾਬ ਦੇ ਕਿਸਾਨਾਂ 'ਚ ਗੁੱਸਾ ਵਧਦਾ ਜਾ ਰਿਹਾ ਹੈ। ਇਹ ਇਕ ਖਤਰਨਾਕ ਮਿਸਾਲ ਹੈ ਅਤੇ ਦੇਸ਼ ਲਈ ਚੰਗਾ ਨਹੀਂ ਹੈ। ਪ੍ਰਧਾਨ ਮੰਤਰੀ ਨੂੰ ਉਨ੍ਹਾਂ ਕੋਲ ਜਾਣਾ ਚਾਹੀਦਾ, ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਤੁਰੰਤ ਰਾਹਤ ਦੇਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਐਤਵਾਰ ਨੂੰ ਪੰਜਾਬ 'ਚ ਕੁਝ ਲੋਕਾਂ ਨੇ ਰਾਵਣ ਦੇ ਪੁਤਲੇ 'ਚ ਪੀ.ਐੱਮ. ਮੋਦੀ ਦਾ ਮੁਖੌਟਾ ਲਗਾ ਕੇ ਉਸ 'ਚ ਅੱਗ ਲਗਾ ਦਿੱਤੀ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ 'ਚ ਕਿਸਾਨਾਂ ਨੇ ਸਾੜੇ PM ਮੋਦੀ ਦੇ ਪੁਤਲੇ, ਰਾਹੁਲ ਬੋਲੇ- ਇਹ ਖ਼ਤਰਨਾਕ ਮਿਸਾਲ

PunjabKesariਨੱਢਾ ਨੇ ਦਿੱਤਾ ਜਵਾਬ
ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਭਾਜਪਾ ਕਾਂਗਰਸ 'ਤੇ ਹਮਲਾਵਰ ਹੋ ਗਈ ਹੈ। ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਪੰਜਾਬ 'ਚ ਪੀ.ਐੱਮ. ਮੋਦੀ ਦਾ ਪੁਤਲਾ ਸਾੜਨ ਦਾ ਸ਼ਰਮਨਾਕ ਡਰਾਮਾ ਰਾਹੁਲ ਗਾਂਧੀ ਵਲੋਂ ਨਿਰਦੇਸ਼ਿਤ ਹੈ ਪਰ ਉਨ੍ਹਾਂ ਨੂੰ ਅਜਿਹੀ ਹੀ ਉਮੀਦ ਸੀ। ਉਨ੍ਹਾਂ ਨੇ ਕਿਹਾ ਕਿ ਨਹਿਰੂ ਅਤੇ ਗਾਂਧੀ ਪਰਿਵਾਰ ਨੇ ਕਦੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਅਹੁਦੇ ਦਾ ਆਦਰ ਨਹੀਂ ਕੀਤਾ। 2004-2014 ਦਰਮਿਆਨ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ ਸੀ, ਜਦੋਂ ਯੂ.ਪੀ.ਏ. ਦੇ ਸ਼ਾਸਨਕਾਲ 'ਚ ਪੀ.ਐੱਮ. ਅਹੁਦੇ ਨੂੰ ਸੰਸਥਾਗਤ ਤਰੀਕੇ ਨਾਲ ਕਮਜ਼ੋਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਸੋਨੀਆ ਗਾਂਧੀ ਦਾ ਮੋਦੀ ਸਰਕਾਰ 'ਤੇ ਤਿੱਖਾ ਹਮਲਾ, ਲੋਕਤੰਤਰੀ ਸੰਗਠਨਾਂ ਦੀ ਗਲਤ ਵਰਤੋਂ ਕਰਨ ਦਾ ਲਗਾਇਆ ਦੋਸ਼


author

DIsha

Content Editor

Related News