ਜੇ.ਪੀ. ਨੱਡਾ ਨੇ ਵੀਰਭੱਦਰ ਸਿੰਘ ਦੀ ਮ੍ਰਿਤਕ ਦੇਹ ਦੇ ਕੀਤੇ ਅੰਤਿਮ ਦਰਸ਼ਨ, ਅੱਜ ਹੋਵੇਗਾ ਸਸਕਾਰ
Saturday, Jul 10, 2021 - 05:14 AM (IST)
ਨਵੀਂ ਦਿੱਲੀ - ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਸ਼ੁੱਕਰਵਾਰ ਨੂੰ ਸ਼ਿਮਲਾ ਦੇ ਇਤਿਹਾਸਕ ਰਿਜ ਮੈਦਾਨ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਰਾਜਾ ਵੀਰਭੱਦਰ ਸਿੰਘ ਦੀ ਮ੍ਰਿਤਕ ਦੇਹ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੀਥ ਸਮਰਪਤ ਕੀਤੀ ਅਤੇ ਅੰਤਿਮ ਦਰਸ਼ਨ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਜੇ.ਪੀ. ਨੱਡਾ ਨੇ ਵੀਰਭੱਦਰ ਸਿੰਘ ਨੂੰ ਅੰਤਿਮ ਵਿਦਾਈ ਦਿੰਦੇ ਹੋਏ ਕਿਹਾ ਕਿ ਵੀਰਭੱਦਰ ਦੀ ਰਾਜਨੀਤਕ ਵਿਚਾਰਧਾਰਾ ਅਤੇ ਦਲ ਭਾਵੇਂ ਹੀ ਵੱਖ ਸਨ ਪਰ ਉਹ ਆਪਣੇ ਕੋਮਲ ਸੁਭਾਅ ਦੀ ਵਜ੍ਹਾ ਨਾਲ ਵਿਰੋਧੀਆਂ ਦੇ ਦਿਲਾਂ ਵਿੱਚ ਰਹਿੰਦੇ ਸਨ।
ਇਹ ਵੀ ਪੜ੍ਹੋ- ਪਤਨੀ ਨੇ ਖਾਣਾ ਬਣਾਉਣ ਤੋਂ ਕੀਤਾ ਇਨਕਾਰ ਤਾਂ ਪਤੀ ਨੇ ਕਰ ਦਿੱਤਾ ਕਤਲ
ਨਾਲ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਸਾਬਕਾ ਮੁੱਖ ਮੰਤਰੀ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ ਸੀ। ਰਾਹੁਲ ਗਾਂਧੀ ਨੇ ਸੂਬਾ ਕਾਂਗਰਸ ਦਫ਼ਤਰ ਰਾਜੀਵ ਭਵਨ ਵਿੱਚ ਸਿੰਘ ਦੀ ਮ੍ਰਿਤਕ ਦੇਹ 'ਤੇ ਫੁੱਲ ਭੇਂਟ ਕੀਤੇ। ਉਨ੍ਹਾਂ ਨਾਲ ਇਸ ਦੌਰਾਨ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਰਾਜੀਵ ਸ਼ੁਕਲਾ ਮੌਜੂਦ ਸਨ। ਇਸ ਤੋਂ ਬਾਅਦ ਗਾਂਧੀ ਨੇ ਸਵਰਗੀ ਨੇਤਾ ਦੇ ਬੇਟੇ ਅਤੇ ਸ਼ਿਮਲਾ ਦਿਹਾਤੀ ਖੇਤਰ ਦੇ ਵਿਧਾਇਕ ਵਿਕਰਮਾਦਿਤਿਆ ਸਿੰਘ ਨੂੰ ਗਲੇ ਲਗਾਉਂਦੇ ਹੋਏ ਆਪਣਾ ਦੁੱਖ ਜ਼ਾਹਿਰ ਕੀਤਾ।
ਇਹ ਵੀ ਪੜ੍ਹੋ- 17 ਸਾਲਾ ਨੀਤੀਸ਼ ਕੁਮਾਰ ਦੇ ਮੁੰਹ 'ਚ ਹਨ 82 ਦੰਦ, IGIMS ਦੇ ਡਾਕਟਰਾਂ ਨੇ ਕੀਤਾ ਸਫਲ ਆਪਰੇਸ਼ਨ
ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਜੇ.ਪੀ. ਨੱਡਾ ਨੇ ਰਿਜ ਮੈਦਾਨ ਵਿੱਚ ਸਿੰਘ ਦੀ ਮ੍ਰਿਤਕ ਦੇਹ 'ਤੇ ਫੁੱਲ ਭੇਂਟ ਕੀਤੇ। ਇਸ ਦੌਰਾਨ ਉਨ੍ਹਾਂ ਨਾਲ ਮੁੱਖ ਮੰਤਰੀ ਜੈਰਾਮ ਠਾਕੁਰ ਮੌਜੂਦ ਸਨ। ਭਾਜਪਾ ਪ੍ਰਧਾਨ ਸਵਰਗੀ ਨੇਤਾ ਨੂੰ ਸ਼ਰਧਾਂਜਲੀ ਦੇਣ ਲਈ ਦਿੱਲੀ ਤੋਂ ਹੈਲੀਕਾਪਟਰ ਰਾਹੀਂ ਸ਼ਿਮਲਾ ਪੁੱਜੇ।
ਇਹ ਵੀ ਪੜ੍ਹੋ- ਕੋਵਿਡ ਮਰੀਜ਼ਾਂ ਦੀ ਇੰਮਿਉਨਿਟੀ ਵਧਾ ਸਕਦੈ ਕੜਕਨਾਥ ਕੁੱਕੜ, ਰਿਸਰਚ ਸੈਂਟਰ ਨੇ ਲਿਖੀ ICMR ਨੂੰ ਚਿੱਠੀ
ਅੱਜ ਸ਼ਨੀਵਾਰ ਨੂੰ ਅੰਤਿਮ ਸੰਸਕਾਰ ਤੋਂ ਪਹਿਲਾਂ ਅੰਤਿਮ ਦਰਸ਼ਨ ਲਈ ਮ੍ਰਿਤਕ ਦੇਹ ਨੂੰ ਪਦਮ ਮਹਲ ਵਿੱਚ ਸਵੇਰੇ ਅੱਠ ਵਜੇ ਤੋਂ ਦੁਪਹਿਰ ਦੋ ਵਜੇ ਤੱਕ ਰੱਖੇ ਜਾਣ ਦਾ ਪ੍ਰੋਗਰਾਮ ਹੈ। ਕਾਂਗਰਸ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਸ਼ਨੀਵਾਰ ਨੂੰ ਸਿੰਘ ਦੇ ਅੰਤਿਮ ਸੰਸਕਾਰ ਦੌਰਾਨ ਕਾਂਗਰਸ ਨੇਤਾਵਾਂ ਦਾ ਇੱਕ ਸ਼ਿਸ਼ਟਮੰਡਲ, ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਉੱਥੇ ਜਾਵੇਗਾ। ਇਸ ਸ਼ਿਸ਼ਟਮੰਡਲ ਵਿੱਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਅਤੇ ਕਾਂਗਰਸ ਦੇ ਖਜ਼ਾਨਚੀ ਪਵਨ ਕੁਮਾਰ ਬੰਸਲ ਸ਼ਾਮਲ ਹੋਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।