ਦਿੱਲੀ ''ਚ ਪੱਤਰਕਾਰ ਰਾਜੀਵ ਸ਼ਰਮਾ ਗ੍ਰਿਫਤਾਰ, ਦੇਸ਼ ਦੀ ਰੱਖਿਆ ਨਾਲ ਜੁੜੇ ਗੁਪਤ ਦਸ‍ਤਾਵੇਜ ਬਰਾਮਦ

Friday, Sep 18, 2020 - 11:50 PM (IST)

ਦਿੱਲੀ ''ਚ ਪੱਤਰਕਾਰ ਰਾਜੀਵ ਸ਼ਰਮਾ ਗ੍ਰਿਫਤਾਰ, ਦੇਸ਼ ਦੀ ਰੱਖਿਆ ਨਾਲ ਜੁੜੇ ਗੁਪਤ ਦਸ‍ਤਾਵੇਜ ਬਰਾਮਦ

ਨਵੀਂ ਦਿੱਲੀ - ਦਿੱਲੀ ਪੁਲਸ ਨੇ ਇੱਕ ਪੱਤਰਕਾਰ ਨੂੰ ਰਾਸ਼ਟਰੀ ਰਾਜਧਾਨੀ ਤੋਂ ਸਰਕਾਰੀ ਗੁਪਤ ਐਕਟ (Official Secrets Act) ਦੇ ਤਹਿਤ ਗ੍ਰਿਫਤਾਰ ਕੀਤਾ ਹੈ। ਦੋਸ਼ੀ ਪੱਤਰਕਾਰ ਦਾ ਨਾਮ ਰਾਜੀਵ ਸ਼ਰਮਾ ਹੈ।

ਜਾਣਕਾਰੀ ਮੁਤਾਬਕ, ਦਿੱਲੀ ਦੇ ਪੀਤਮਪੁਰਾ ਇਲਾਕੇ 'ਚ ਰਹਿਣ ਵਾਲਾ ਰਾਜੀਵ ਸ਼ਰਮਾ ਫਰੀਲਾਂਸ ਪੱਤਰਕਾਰ ਹੈ। ਰਾਜੀਵ ਕੋਲੋਂ ਦੇਸ਼ ਦੀ ਰੱਖਿਆ ਨਾਲ ਜੁੜੇ ਕਈ ਗੁਪਤ ਦਸਤਾਵੇਜ਼ ਬਰਾਮਦ ਹੋਏ ਹਨ। ਦਿੱਲੀ ਪੁਲਸ ਦੀ ਸਪੈਸ਼ਲ ਸੈਲ ਨੇ ਰਾਜੀਵ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਮਾਮਲੇ 'ਚ ਅੱਗੇ ਦੀ ਜਾਂਚ ਜਾਰੀ ਹੈ।

ਪੁਲਸ ਨੇ ਦੱਸਿਆ ਕਿ ਰਾਜੀਵ ਨੂੰ 14 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 15 ਸਤੰਬਰ ਨੂੰ ਨਿਆਂ-ਅਧਿਕਾਰੀ ਸਾਹਮਣੇ ਪੇਸ਼ ਕੀਤਾ ਗਿਆ। ਦੋਸ਼ੀ ਨੂੰ 6 ਦਿਨਾਂ ਦੀ ਪੁਲਸ ਕਸਟੱਡੀ 'ਚ ਭੇਜਿਆ ਗਿਆ ਹੈ। ਰਾਜੀਵ ਦੀ ਜ਼ਮਾਨਤ ਪਟੀਸ਼ਨ 'ਤੇ 22 ਸਤੰਬਰ ਨੂੰ ਪਟਿਆਲਾ ਹਾਉਸ ਕੋਰਟ 'ਚ ਸੁਣਵਾਈ ਹੋਵੇਗੀ।
 


author

Inder Prajapati

Content Editor

Related News