ਹਮੀਰਪੁਰ 'ਚ ਜਿਊਲਰਾਂ ਤੇ ਸ਼ਰਾਬ ਕਾਰੋਬਾਰੀਆਂ ਦੇ ਟਿਕਾਣਿਆਂ 'ਤੇ ਇਨਕਮ ਟੈਕਸ ਤੇ ED ਦੀ ਸਾਂਝੀ ਛਾਪੇਮਾਰੀ

06/29/2024 12:58:49 PM

ਹਮੀਰਪੁਰ : ਹਮੀਰਪੁਰ ਸ਼ਹਿਰ 'ਚ ਅੱਜ ਉਸ ਸਮੇਂ ਹਲਚਲ ਮਚ ਗਈ, ਜਦੋਂ ਇਨਕਮ ਟੈਕਸ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਸਾਂਝੇ ਤੌਰ 'ਤੇ ਛਾਪੇਮਾਰੀ ਕੀਤੀ ਗਈ। ਇਨਕਮ ਟੈਕਸ ਅਤੇ ਈਡੀ ਦੇ ਅਧਿਕਾਰੀ ਅਤੇ ਕਰਮਚਾਰੀ ਸਵੇਰੇ ਕਰੀਬ 5.30 ਵਜੇ ਤੋਂ ਹਮੀਰਪੁਰ ਦੇ ਇੱਕ ਪ੍ਰਮੁੱਖ ਜਿਊਲਰਜ਼ ਅਤੇ ਦੋ ਸ਼ਰਾਬ ਠੇਕੇਦਾਰਾਂ ਦੇ ਵੱਖ-ਵੱਖ ਅਦਾਰਿਆਂ ਅਤੇ ਰਿਹਾਇਸ਼ਾਂ 'ਤੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਹਨ। ਸਵੇਰੇ ਸਾਢੇ 10 ਵਜੇ ਇੱਕ ਜਵੈਲਰ ਦੀ ਦੁਕਾਨ ਦੇ ਸ਼ਟਰ ਖੁੱਲ੍ਹ ਗਏ। 

ਇਹ ਵੀ ਪੜ੍ਹੋ - ਵਸੰਤ ਵਿਹਾਰ 'ਚ ਕਹਿਰ ਬਣਕੇ ਵਰ੍ਹਿਆ ਮੀਂਹ, ਕੰਧ ਡਿੱਗਣ ਨਾਲ 8 ਲੋਕਾਂ ਦੀ ਮੌਤ, 3 ਲਾਸ਼ਾਂ ਬਰਾਮਦ

ਹੁਣ ਦੋਵੇਂ ਜਾਂਚ ਏਜੰਸੀਆਂ ਦੇ ਅਧਿਕਾਰੀ ਅਤੇ ਕਰਮਚਾਰੀ ਇਸ ਦੀ ਜਾਂਚ ਕਰ ਰਹੇ ਹਨ। ਅਧਿਕਾਰੀ ਅਤੇ ਸੀਆਰਪੀਐੱਫ ਦੇ ਜਵਾਨ ਵੀ ਦੁਕਾਨਾਂ ਦੇ ਬਾਹਰ ਮੌਜੂਦ ਹਨ। ਫਿਲਹਾਲ ਦੋਵੇਂ ਜਾਂਚ ਏਜੰਸੀਆਂ ਦੇ ਅਧਿਕਾਰੀ ਅਤੇ ਕਰਮਚਾਰੀ ਗਹਿਣੇ ਅਤੇ ਸ਼ਰਾਬ ਕਾਰੋਬਾਰੀ ਦੇ ਘਰ ਛਾਪੇਮਾਰੀ ਕਰ ਰਹੇ ਹਨ। ਸ਼ਰਾਬ ਕਾਰੋਬਾਰੀ ਦੇ ਪੱਕਾ ਭਰੋ ਅਤੇ ਬੋਹਾਣੀ ਇਲਾਕੇ ਵਿੱਚ ਸਥਿਤ ਘਰਾਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਦੇ ਘਰਾਂ ਦੇ ਬਾਹਰ ਸੀਆਰਪੀਐੱਫ ਦੇ ਜਵਾਨ ਤਾਇਨਾਤ ਹਨ। ਦੂਜੇ ਪਾਸੇ ਹਮੀਰਪੁਰ ਦੇ ਨਾਦੌਨ ਸ਼ਹਿਰ 'ਚ ਇਕ ਹਾਰਡਵੇਅਰ ਕਾਰੋਬਾਰੀ ਦੇ ਘਰ 'ਤੇ ਛਾਪਾ ਮਾਰਨ ਦੀ ਸੂਚਨਾ ਹੈ।

ਇਹ ਵੀ ਪੜ੍ਹੋ - Delhi Airport Accident: ਚਸ਼ਮਦੀਦ ਨੇ ਦੱਸਿਆ ਕਿਵੇਂ ਕਾਰਾਂ 'ਤੇ ਲੋਹੇ ਦੇ ਪਿੱਲਰ ਡਿੱਗਣ ਨਾਲ ਮਚੀ ਹਫ਼ੜਾ-ਦਫ਼ੜੀ

ਸੂਤਰਾਂ ਦੀ ਮੰਨੀਏ ਤਾਂ ਇਹ ਛਾਪੇਮਾਰੀ ਜਾਇਦਾਦ ਨਾਲ ਜੁੜੀ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਸੀ। ਇਹ ਮਾਮਲਾ ਇਨਕਮ ਟੈਕਸ ਦੇ ਭੁਗਤਾਨ ਨਾਲ ਜੁੜਿਆ ਜਾਪਦਾ ਹੈ। ਪੀਬੀ ਨੰਬਰ ਦੀਆਂ ਡੇਢ ਦਰਜਨ ਦੇ ਕਰੀਬ ਗੱਡੀਆਂ ਸਵੇਰੇ 5.15 ਵਜੇ ਤੋਂ ਬਾਅਦ ਸ਼ਹਿਰ ਵਿੱਚ ਪੁੱਜ ਗਈਆਂ ਸਨ। ਇਸ ਤੋਂ ਬਾਅਦ ਹਮੀਰਪੁਰ ਸ਼ਹਿਰ ਵਿੱਚ ਖ਼ਾਸ ਕਰਕੇ ਵਪਾਰੀ ਵਰਗ ਵਿੱਚ ਹਲਚਲ ਮਚ ਗਈ। ਲੋਕ ਫੋਨ ਕਰਕੇ ਇਧਰ-ਉਧਰ ਇਸ ਮਾਮਲੇ ਦੇ ਬਾਰੇ ਪੁੱਛ ਰਹੇ ਹਨ, ਕਿਉਂਕਿ ਜਾਂਚ ਏਜੰਸੀ ਦੇ ਲੋਕ ਕੁਝ ਵੀ ਦੱਸਣ ਤੋਂ ਝਿਜਕ ਰਹੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਲੈਣ-ਦੇਣ ਦੇ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਕਾਫੀ ਚਰਚਾ ਵਿੱਚ ਰਿਹਾ ਸੀ। ਇਸ 'ਚ 5 ਕਰੋੜ ਰੁਪਏ ਦੇ ਲੈਣ-ਦੇਣ ਦੀ ਗੱਲ ਚੱਲ ਰਹੀ ਸੀ। ਇਸ ਛਾਪੇਮਾਰੀ ਨੂੰ ਵੀ ਉਸ ਨਾਲ ਜੋੜਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ - ਕੇਂਦਰ ਵਲੋਂ ਦਿੱਲੀ ਹਵਾਈ ਅੱਡੇ ਦੀ ਛੱਤ ਡਿੱਗਣ ਦੀ ਘਟਨਾ ਦੇ ਜਾਂਚ ਦੇ ਹੁਕਮ, ਪੀੜਤਾਂ ਲਈ ਮੁਆਵਜ਼ੇ ਦਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News