ਦੇਸ਼ ਨੂੰ ਜਲਦੀ ਮਿਲ ਸਕਦੀ ਹੈ ਜਾਨਸਨ ਐਂਡ ਜਾਨਸਨ ਦੀ ਸਿੰਗਲ ਡੋਜ਼ ਵੈਕਸੀਨ

04/21/2021 11:07:12 AM

ਨਵੀਂ ਦਿੱਲੀ- ਜਾਨਸਨ ਐਂਡ ਜਾਨਸਨ ਨੇ ਭਾਰਤ ਸਰਕਾਰ ਤੋਂ ਆਪਣੀ ਕੋਰੋਨਾ ਦੀ ਸਿੰਗਲ ਡੋਜ਼ ਵੈਕਸੀਨ ਦੇ ਤੀਸਰੇ ਫੇਜ ਦੇ ਟ੍ਰਾਇਲ ਦੀ ਮਨਜ਼ੂਰੀ ਮੰਗੀ ਹੈ। ਸੂਤਰਾਂ ਮੁਤਾਬਕ ਕੰਪਨੀ ਨੇ ਦਰਾਮਦ ਲਾਇਸੈਂਸ ਦੀ ਵੀ ਮੰਗ ਕੀਤੀ ਹੈ। ਹਾਲ ਹੀ ਵਿਚ ਭਾਰਤ ਨੇ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਦੇ ਮਕਸਦ ਨਾਲ ਵਿਦੇਸ਼ ’ਚ ਤਿਆਰ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਤੇਜ਼ ਕੀਤੀ ਹੈ। ਦੇਸ਼ ’ਚ ਰੂਸ ਦੀ ਸਪੂਤਨਿਕ-V ਦੀ ਦਰਾਮਦ ਨੂੰ ਪਹਿਲਾਂ ਹੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਕੰਪਨੀ ਨੇ ਆਪਣੀ ਅਰਜ਼ੀ ’ਤੇ ਫੈਸਲੇ ਲਈ ਕੇਂਦਰੀ ਡਰੱਗਸ ਮਾਪਦੰਡ ਕੰਟਰੋਲ ਸੰਗਠਨ (ਸੀ. ਡੀ. ਐੱਸ. ਸੀ. ਓ.) ਦੀ ਕੋਵਿਡ-19 ’ਤੇ ਮਾਹਿਰ ਕਮੇਟੀ ਦੀ ਮੀਟਿੰਗ ਜਲਦੀ ਬੁਲਾਉਣ ਦੀ ਅਪੀਲ ਕੀਤੀ ਹੈ। ਇਕ ਰਿਪੋਰਟ ਮੁਤਾਬਕ ਕੰਪਨੀ ਨੇ 12 ਅਪ੍ਰੈਲ ਨੂੰ ਸੁਗਮ ਆਨਲਾਈਨ ਪੋਰਟਲ ਰਾਹੀਂ ਗਲੋਬਲ ਕਲੀਨਿਕਲ ਟ੍ਰਾਇਲ ਡਿਵੀਜਨ ’ਚ ਅਰਜ਼ੀ ਦਿੱਤੀ ਸੀ।

ਇਹ ਵੀ ਪੜ੍ਹੋ- ਮੁੰਬਈ ’ਚ ਰੈਮਡੇਸਿਵਿਰ ਦੀਆਂ 2200 ਸ਼ੀਸ਼ੀਆਂ ਜ਼ਬਤ

ਜਾਨਸਨ ਐਂਡ ਜਾਨਸਨ ਦੀ ਕੋਰੋਨਾ ਵੈਕਸੀਨ ਹੈ ਸਿੰਗਲ ਡੋਜ਼
ਜਾਨਸਨ ਐਂਡ ਜਾਨਸਨ ਵਲੋਂ ਨਿਰਮਿਤ ਕੋਰੋਨਾ ਵੈਕਸੀਨ ਦੀ ਸਿਰਫ ਇਕ ਖੁਰਾਕ ਹੀ ਦਿੱਤੀ ਜਾਂਦੀ ਹੈ। ਕੰਪਨੀ ਮੁਤਾਬਕ ਇਸਨੂੰ 2 ਤੋਂ 8 ਡਿਗਰੀ ਸੈਲਸੀਅਸ ਤਾਪਮਾਨ ’ਚ ਤਿੰਨ ਮਹੀਨੇ ਤੱਕ ਰੱਖਿਆ ਜਾ ਸਕਦਾ ਹੈ ਅਤੇ ਸਿਫਰ ਤੋਂ 20 ਡਿਗਰੀ ਸੈਲਸੀਅਸ ਘੱਟ ਤਾਪਮਾਨ ’ਤੇ ਇਸ ਨੂੰ ਦੋ ਸਾਲ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਟੀਕੇ ਦਾ ਅਸਰ ਦੁਨੀਆ ਭਰ ’ਚ 66 ਫੀਸਦੀ ਅਤੇ ਅਮਰੀਕਾ ’ਚ 72 ਫੀਸਦੀ ਤੱਕ ਪਾਇਆ ਗਿਆ ਹੈ, ਇਸ ਇਕ ਡੋਜ਼ ਵਾਲੀ ਵੈਕਸੀਨ ਦੀ ਕੀਮਤ 8.5 ਡਾਲਰ ਤੋਂ 10 ਡਾਲਰ (637 ਰੁਪਏ-750 ਰੁਪਏ) ਤੱਕ ਹੋ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਦੇਸ਼ ’ਚ ਅਜੇ ਤੱਕ ਤਿੰਨ ਵੈਕਸੀਨਾਂ ਨੂੰ ਐਮਰਜੈਂਸੀ ਇਸਤੇਮਾਲ ਲਈ ਮਨਜ਼ੂਰੀ ਮਿਲੀ ਹੈ। ਉਹ ਹਨ- ਕੋਵੀਸ਼ੀਲਡ, ਕੋਵੈਕਸੀਨ ਅਤੇ ਸਪੂਤਨਿਕ-ਵੀ।

ਇਹ ਵੀ ਪੜ੍ਹੋ- ਜਨਵਰੀ ਤੋਂ ਹੁਣ ਤਕ ਕੋਰੋਨਾ ਵੈਕਸੀਨ ਦੀਆਂ 44 ਲੱਖ ਤੋਂ ਜ਼ਿਆਦਾ ਖੁਰਾਕਾਂ ਬਰਬਾਦ, RTI ਦਾ ਖੁਲਾਸਾ

ਇਹ ਵੀ ਪੜ੍ਹੋ- ਪਹਿਲੀ ਵਿਦੇਸ਼ੀ ਵੈਕਸੀਨ ‘ਸਪੂਤਨਿਕ-ਵੀ’ ਦੀ ਵਰਤੋਂ ਲਈ ਤਿਆਰ ਭਾਰਤ, ਜਾਣੋ ਇਸ ਨਾਲ ਜੁੜੇ ਹਰ ਸਵਾਲ ਦਾ ਜਵਾਬ


Tanu

Content Editor

Related News