ਰੁਜ਼ਗਾਰ ਮੇਲਿਆਂ ਦੌਰਾਨ ਅਸਥਾਈ ਤੌਰ ''ਤੇ ਚੁਣੇ ਗਏ 24 ਲੱਖ ਤੋਂ ਵੱਧ ਉਮੀਦਵਾਰ : ਜਤਿੰਦਰ ਸਿੰਘ

Friday, Nov 29, 2024 - 10:29 AM (IST)

ਰੁਜ਼ਗਾਰ ਮੇਲਿਆਂ ਦੌਰਾਨ ਅਸਥਾਈ ਤੌਰ ''ਤੇ ਚੁਣੇ ਗਏ 24 ਲੱਖ ਤੋਂ ਵੱਧ ਉਮੀਦਵਾਰ : ਜਤਿੰਦਰ ਸਿੰਘ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਅਮਲਾ ਰਾਜ ਮੰਤਰੀ ਜਤਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਆਯੋਜਿਤ ਰੁਜ਼ਗਾਰ ਮੇਲਿਆਂ ਦੌਰਾਨ 24 ਲੱਖ ਤੋਂ ਵੱਧ ਉਮੀਦਵਾਰਾਂ ਦੀ ਅਸਥਾਈ ਤੌਰ 'ਤੇ ਚੋਣ ਕੀਤੀ ਗਈ ਹੈ। ਰਾਜ ਸਭਾ ਨੂੰ ਇਕ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਸਿੰਘ ਨੇ ਦੱਸਿਆ ਕਿ ਕਿਰਤ ਅਤੇ ਰੁਜ਼ਗਾਰ ਮੰਤਰਾਲਾ ਕੋਲ ਉਪਲੱਬਧ ਜਾਣਕਾਰੀ ਅਨੁਸਾਰ 2019-20 ਤੋਂ 2023-24 ਦੌਰਾਨ ਪਿਛਲੇ 5 ਸਾਲਾਂ 'ਚ ਰਾਜ ਰੁਜ਼ਗਾਰ ਦਫ਼ਤਰਾਂ/ਮਾਡਲ ਕਰੀਅਰ ਕੇਂਦਰਾਂ ਵਲੋਂ 34,809 ਰੁਜ਼ਗਾਰ ਮੇਲੇ ਆਯੋਜਿਤ ਕੀਤੇ ਗਏ। 

ਉਨ੍ਹਾਂ ਕਿਹਾ ਕਿ ਰੁਜ਼ਗਾਰ ਮੇਲੇ ਕਿਰਤ ਅਤੇ ਰੁਜ਼ਗਾਰ ਮੰਤਰਾਲਾ ਦੇ ਪ੍ਰਸ਼ਾਸਨਿਕ ਕੰਟਰੋਲ ਅਧੀਨ ਰਾਸ਼ਟਰੀ ਕਰੀਅਰ ਸੇਵਾ (ਐੱਨ.ਸੀ.ਐੱਸ.) ਪ੍ਰਾਜੈਕਟ ਦੇ ਹਿੱਸੇ ਵਜੋਂ ਆਯੋਜਿਤ ਕੀਤੇ ਜਾਂਦੇ ਹਨ। ਸਿੰਘ ਨੇ ਕਿਹਾ ਕਿ 5 ਸਾਲਾਂ ਦੀ ਮਿਆਦ 'ਚ ਨੌਕਰੀ ਦੇ ਇਛੁੱਕ 26,83,161 ਲੋਕਾਂ ਅਤੇ 83,913 ਰੁਜ਼ਗਾਰਦਾਤਾਵਾਂ ਨੇ ਰੁਜ਼ਗਾਰ ਮੇਲਿਆਂ 'ਚ ਹਿੱਸਾ ਲਿਆ ਅਤੇ 24,37,188 ਉਮੀਦਵਾਰਾਂ ਨੂੰ ਆਰਜ਼ੀ ਤੌਰ 'ਤੇ ਚੁਣਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News