JNU ਹਿੰਸਾ : ਦਿੱਲੀ ਹਾਈ ਕੋਰਟ ਦਾ ਗੂਗਲ, ਵਟਸਐੱਪ ਨੂੰ ਨੋਟਿਸ

1/13/2020 1:42:02 PM

ਨਵੀਂ ਦਿੱਲੀ— ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) 'ਚ ਹਿੰਸਾ ਮਾਮਲੇ 'ਚ ਹੁਣ ਦਿੱਲੀ ਹਾਈ ਕੋਰਟ ਨੇ ਐਪਲ, ਵਟਸਐੱਪ, ਗੂਗਲ ਆਦਿ ਨੂੰ ਨੋਟਿਸ ਭੇਜਿਆ ਹੈ। ਇਹ ਨੋਟਿਸ ਇਨ੍ਹਾਂ ਪਲੇਟਫਾਰਮਜ਼ 'ਤੇ ਸ਼ੇਅਰ ਹਿੰਸਾ ਨਾਲ ਜੁੜੀ ਸਮੱਗਰੀ ਨੂੰ ਸੰਭਾਲ ਕੇ ਰੱਖਣ ਸੰਬੰਧਤ ਹੈ। ਦਰਅਸਲ ਜੇ.ਐੱਨ.ਯੂ. ਦੇ ਕੁਝ ਪ੍ਰੋਫੈਸਰਾਂ ਨੇ ਇਸ 'ਤੇ ਪਟੀਸ਼ਨ ਦਾਇਰ ਕੀਤੀ ਸੀ। ਪ੍ਰੋਫੈਸਰਾਂ ਦੀ ਮੰਗ ਸੀ ਕਿ 5 ਜਨਵਰੀ ਨੂੰ ਯੂਨੀਵਰਸਿਟੀ 'ਚ ਜੋ ਕੁਝ ਹੋਇਆ, ਉਸ ਨਾਲ ਸੰਬੰਧਤ ਸੀ.ਸੀ.ਟੀ.ਵੀ., ਵਟਸਐੱਪ ਦੀ ਗੱਲਬਾਤ ਅਤੇ ਹੋਰ ਸਬੂਤਾਂ ਨੂੰ ਸੰਭਾਲ ਕੇ ਰੱਖਿਆ ਜਾਵੇ। ਜਸਟਿਸ ਬ੍ਰਿਜੇਸ਼ ਸੇਠੀ ਨੇ ਦੱਸਿਆ ਕਿ ਮਾਮਲੇ ਦੀ ਅਗਲੀ ਸੁਣਵਾਈ ਮੰਗਲਵਾਰ ਨੂੰ ਹੋਵੇਗੀ।

ਪੁਲਸ ਨੇ ਵਟਸਐੱਪ ਤੋਂ ਮੰਗੀ ਸੀ 2 ਗਰੁੱਪਸ ਦੀ ਚੈੱਟ
ਮਿਲੀ ਜਾਣਕਾਰੀ ਅਨੁਸਾਰ, ਦਿੱਲੀ ਕੋਰਟ 'ਚ ਮਾਮਲੇ 'ਤੇ ਸੁਣਵਾਈ ਦੇ ਸਮੇਂ ਦਿੱਲੀ ਪੁਲਸ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਵਟਸਐੱਪ ਨੂੰ 2 ਗਰੁੱਪਸ ਦੀ ਚੈੱਟ ਦੇਣ ਲਈ ਕਿਹਾ ਹੈ ਪਰ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ। ਪੁਲਸ ਨੇ ਇਹ ਵੀ ਦੱਸਿਆ ਸੀ ਕਿ ਯੂਨੀਵਰਸਿਟੀ ਤੋਂ ਵੀ ਸੀ.ਸੀ.ਟੀ.ਵੀ. ਫੁਟੇਜ ਮੰਗੀ ਗਈ ਸੀ ਪਰ ਉਨ੍ਹਾਂ ਨੇ ਵੀ ਜਵਾਬ ਨਹੀਂ ਦਿੱਤਾ।

ਕੁਝ ਪ੍ਰੋਫੈਸਰਾਂ ਨੇ ਦਾਇਰ ਕੀਤੀ ਸੀ ਪਟੀਸ਼ਨ
ਕੋਰਟ 'ਚ ਦਿੱਲੀ ਸਰਕਾਰ ਦੀ ਸਟੈਂਡਿੰਗ ਕਾਊਂਸਿਲ (ਕ੍ਰਿਮੀਨਲ) ਦੇ ਵਕੀਲ ਰਾਹੁਲ ਮੇਹਰਾ ਨੇ ਦੱਸਿਆ ਕਿ ਪੁਲਸ ਨੂੰ ਹੁਣ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਕੋਈ ਜਵਾਬ ਨਹੀਂ ਮਿਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੂੰ 2 ਗਰੁੱਪ (ਯੂਨਿਟੀ ਅਗੇਂਸਟ ਲੈਫਟ ਅਤੇ ਫਰੈਂਡਜ਼ ਆਫ ਆਰ.ਐੱਸ.ਐੱਸ.) ਦੀ ਚੈਟਸ ਚਾਹੀਦੀ ਹੈ। ਇਸ 'ਚ ਸ਼ੇਅਰ ਮੈਸੇਜ਼, ਫੋਟੋਜ਼ ਅਤੇ ਵੀਡੀਓਜ਼ ਲਈ ਉਨ੍ਹਾਂ ਨੇ ਵਟਸਐੱਪ ਨੂੰ ਲਿਖਿਆ ਹੈ। ਕੋਰਟ 'ਚ ਜੇ.ਐੱਨ.ਯੂ. ਦੇ ਕੁਝ ਪ੍ਰੋਫੈਸਰਾਂ ਨੇ ਇਹ ਪਟੀਸ਼ਨ ਦਾਇਰ ਕੀਤੀ ਸੀ। ਇਸ 'ਚ ਅਮਿਤ ਪਰਮੇਸਵਰਨ, ਅਤੁਲ ਸੂਦ ਅਤੇ ਸ਼ੁਕਲਾ ਵਿਨਾਇਕ ਸਾਵੰਤ ਸ਼ਾਮਲ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

This news is Edited By DIsha