JMM ਨੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ

Thursday, Oct 24, 2024 - 05:35 AM (IST)

JMM ਨੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਕੀਤੀ ਜਾਰੀ

ਰਾਂਚੀ — ਝਾਰਖੰਡ ਮੁਕਤੀ ਮੋਰਚਾ (ਜੇ.ਐੱਮ.ਐੱਮ.) ਨੇ ਬੁੱਧਵਾਰ ਰਾਤ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ। ਸੂਚੀ ਅਨੁਸਾਰ ਜੇ.ਐੱਮ.ਐੱਮ. ਨੇ ਗੋਮੀਆ ਤੋਂ ਯੋਗੇਂਦਰ ਪ੍ਰਸਾਦ, ਚੱਕਰਧਰਪੁਰ ਤੋਂ ਸੁਖਰਾਮ ਓਰਾਉਂ, ਬਿਸ਼ਨੂਪੁਰ ਤੋਂ ਚਮਰਾ ਲਿੰਡਾ, ਸਿਸਾਈ ਤੋਂ ਜਿਗਾ ਸੁਸਰਨ ਹੋਰੋ ਅਤੇ ਖੁੰਟੀ ਤੋਂ ਸਨੇਹਲਤਾ ਕੰਦੁਲਨਾ ਨੂੰ ਨਾਮਜ਼ਦ ਕੀਤਾ ਹੈ।

ਝਾਰਖੰਡ ਮੁਕਤੀ ਮੋਰਚਾ ਦੇ ਕੇਂਦਰੀ ਜਨਰਲ ਸਕੱਤਰ ਵਿਨੋਦ ਕੁਮਾਰ ਪਾਂਡੇ ਨੇ ਕਿਹਾ ਕਿ ਯੋਗੇਂਦਰ ਪ੍ਰਸਾਦ ਗੋਮੀਆ ਤੋਂ ਉਮੀਦਵਾਰ ਹੋਣਗੇ। ਯੋਗੇਂਦਰ ਪ੍ਰਸਾਦ ਇੱਕ ਵਾਰ ਇੱਥੋਂ ਦੇ ਵਿਧਾਇਕ ਰਹਿ ਚੁੱਕੇ ਹਨ, ਪਰ ਇੱਕ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਖ਼ਤਮ ਕਰ ਦਿੱਤੀ ਗਈ ਸੀ।


author

Inder Prajapati

Content Editor

Related News