ਜੰਮੂ-ਕਸ਼ਮੀਰ ਪੁਲਿਸ ਸਬ-ਇੰਸਪੈਕਟਰ ਭਰਤੀ ਘਪਲਾ, CBI ਨੇ 7 ਥਾਵਾਂ ’ਤੇ ਤਲਾਸ਼ੀ ਲਈ

Tuesday, Nov 08, 2022 - 06:17 PM (IST)

ਜੰਮੂ-ਕਸ਼ਮੀਰ ਪੁਲਿਸ ਸਬ-ਇੰਸਪੈਕਟਰ ਭਰਤੀ ਘਪਲਾ, CBI ਨੇ 7 ਥਾਵਾਂ ’ਤੇ ਤਲਾਸ਼ੀ ਲਈ

ਨਵੀਂ ਦਿੱਲੀ– ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਜੰਮੂ-ਕਸ਼ਮੀਰ ’ਚ ਸਬ-ਇੰਸਪੈਕਟਰ ਭਰਤੀ ਘਪਲੇ ਦੇ ਸਿਲਸਿਲੇ ’ਚ ਮੰਗਲਵਾਰ ਨੂੰ ਜੰਮੂ, ਪਠਾਨਕੋਟ, ਰੇਵਾੜੀ ਅਤੇ ਕਰਨਾਲ ’ਚ 7 ਥਾਵਾਂ ’ਤੇ ਤਲਾਸ਼ੀ ਲਈ। ਉਨ੍ਹਾਂ ਦੱਸਿਆ ਕਿ ਘਪਲੇ ਦੇ ਸਰਗਨਾ ਯਤੀਨ ਯਾਦਵ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ ਕਾਂਸਟੇਬਲ ਸੁਰਿੰਦਰ ਸਿੰਘ ਸਮੇਤ ਹੋਰ ਦੇ ਕੰਪਲੈਕਸਾਂ ’ਚ ਤਲਾਸ਼ੀ ਲਈ ਗਈ। 

ਸੀ.ਬੀ.ਆਈ. ਨੇ ਜੰਮੂ-ਕਸ਼ਮੀਰ ਪ੍ਰਸਾਸਨ ਤੋਂ ਇਕ ਅਪੀਲ ਪ੍ਰਾਪਤ ਕਰਨ ’ਤੇ ਤਿੰਨ ਅਗਸਤ ਨੂੰ ਮਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਸੰਭਾਲੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਉਸ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਨਾਲ ਸੰਬੰਧਤ ਹੈ, ਜਿਸ ਰਾਹੀਂ ਜੰਮੂ-ਕਸ਼ਮੀਰ ਸਰਵਿਸ ਸਿਲੈਕਸ਼ਨ ਬੋਰਡ ਦੁਆਰਾ ਸਬ-ਇੰਸਪੈਕਟਰਾਂ ਦੇ 1,200 ਅਹੁਦਿਆਂ ਨੂੰ ਭਰਿਆ ਜਾਣਾ ਸੀ। 

ਕੇਂਦਰੀ ਏਜੰਸੀ ਨੇ ਮਾਮਲੇ ਦੇ ਸਿਲਸਿਲੇ ’ਚ ਹੁਣ ਤਕ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਹਰਿਆਣਾ ਦੇ ਰੇਵਾੜੀ ਨਿਵਾਸੀ ਯਤੀਨ ਯਾਦਵ ਨੇ ਓਖਲਾ ਸਥਿਤ ਪ੍ਰਿੰਟਿੰਗ ਪ੍ਰੈੱਸ ਦੇ ਇਕ ਕਰਮਚਾਰੀ ਦੀ ਮਦਦ ਨਾਲ ਪ੍ਰਸ਼ਨ ਪੱਤਰ ਲੀਕ ਕੀਤਾ ਸੀ। 


author

Rakesh

Content Editor

Related News