ਸਾਬਕਾ CM ਮਾਂਝੀ ਦੀ ਤੇਜਸਵੀ ’ਤੇ ਟਿੱਪਣੀ, ਸੋਸ਼ਲ ਮੀਡੀਆ ’ਤੇ ਲਿਖਿਆ,‘4 ਜੂਨ ਨੂੰ ਵਗਣਗੇ ਹੰਝੂ ਧਕਾ ਧਕ ਧਕਾ ਧਕ’

05/29/2024 7:56:24 PM

ਨੈਸ਼ਨਲ ਡੈਸਕ- ਦੇਸ਼ ’ਚ ਲੋਕ ਸਭਾ ਚੋਣਾਂ ਹੁਣ ਆਖਰੀ ਪੜਾਅ ’ਤੇ ਹੈ ਅਤੇ ਕਈ ਸੂਬਿਆਂ ’ਚ ਸੈਂਕੜੇ ਉਮੀਦਵਾਰ ਚੋਣ ਗਤੀਵਿਧੀਆਂ ਨਾਲ ਨਜਿੱਠਣ ਤੋਂ ਬਾਅਦ ਆਰਾਮ ਕਰ ਰਹੇ ਹਨ। ਹਾਲਾਂਕਿ 4 ਜੂਨ ਨੂੰ ਚੋਣ ਨਤੀਜੇ ਆਉਣ ਤੱਕ ਹੁਣ ਸੋਸ਼ਲ ਮੀਡੀਆ ’ਤੇ ਹਾਰ ਅਤੇ ਜਿੱਤ ਦੇ ਦਾਅਵਿਆਂ ਨੂੰ ਲੈ ਕੇ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ। ਇਸ ਦੌਰਾਨ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਤੇਜਸਵੀ ਯਾਦਵ ਨੂੰ ਉਨ੍ਹਾਂ ਦੇ ਸਟਾਇਲ ’ਚ ਜਵਾਬ ਦਿੰਦੇ ਹੋਏ ਸੋਸ਼ਲ ਮੀਡੀਆ ਐਕਸ ’ਤੇ ਤਨਜ਼ ਕਸਿਆ ਹੈ। ਜੀਤਨ ਰਾਮ ਮਾਂਝੀ ਨੇ ਸੋਸ਼ਲ ਮੀਡੀਆ ਐਕਸ ’ਤੇ ਲਿਖਿਆ,‘4 ਜੂਨ ਨੂੰ ਇੰਡੀ ਵਾਲਿਆਂ ਦੇ ਹੰਝੂ ਵਗਣਗੇ...ਧਕਾ ਧਕ ਧਕਾ ਧਕ ਧਕਾ ਧਕ, ਈ. ਵੀ. ਐੱਮ. ’ਤੇ ਦੋਸ਼ ਲੱਗੇਗਾ, ਫਟਾ ਫਟ ਫਟਾ ਫਟ ਫਟਾ ਫਟ, ਕਈਆਂ ਨੂੰ ਮਿਰਗੀ ਆਏਗੀ, ਚਟਾ ਚਟ ਚਟਾ ਚਟ ਚਟਾ ਚਟ।’

ਸਾਬਕਾ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਹਾਲ ਹੀ ’ਚ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਮਾਹੌਲ ਹੈ ਇਕ ਦਮ ਟਨਾ ਟਨ ਟਨਾ ਟਨ ਟਨਾ ਟਨ, ਇਕ ਕਰੋੜ ਨੌਕਰੀਆਂ ਮਿਲਣਗੀਆਂ ਫਟਾ ਫਟ ਫਟਾ ਫਟ ਫਟਾ ਫਟ, ਔਰਤਾਂ ਨੂੰ ਇਕ ਲੱਖ ਮਿਲੇਗਾ ਖਟਾ ਖਟ ਖਟਾ ਖਟ ਖਟਾ ਖਟ, ਭਾਜਪਾ ਹੋ ਗਈ ਸਫਾ ਚਟ ਸਫਾ ਚਟ ਸਫਾ ਚਟ, ਇੰਡੀਆ ਗੱਠਜੋੜ ’ਤੇ ਵੋਟ ਪੈ ਰਿਹਾ ਠਕਾ ਠਕ ਠਕਾ ਠਕ ਠਕਾ ਠਕ। ਤੇਜਸਵੀ ਯਾਦਵ ਦੇ ਇਸੇ ਅੰਦਾਜ਼ ’ਤੇ ਮਾਂਝੀ ਨੇ ਵੀ ਹਮਲਾ ਕੀਤਾ ਹੈ। ਬਿਹਾਰ ’ਚ 7ਵੇਂ ਅਤੇ ਆਖਰੀ ਪੜਾਅ ’ਚ ਇਕ ਜੂਨ ਤੋਂ 8 ਸੀਟਾਂ ’ਤੇ ਚੋਣ ਹੋਣੀ ਹੈ।

 

ਇਨ੍ਹਾਂ 8 ਸੀਟਾਂ ’ਚ ਨਾਲੰਦਾ, ਪਟਨਾ ਸਾਹਿਬ, ਪਾਟਲੀਪੁੱਤਰ, ਅਾਰਾ, ਬਕਸਰ, ਸਾਸਾਰਾਮ, ਕਾਰਾਕਟ ਅਤੇ ਜਹਾਨਾਬਾਦ ਸ਼ਾਮਲ ਹਨ। 4 ਜੂਨ ਨੂੰ ਨਤੀਜੇ ਆਉਣ ’ਤੇ ਹੀ ਸਪੱਸ਼ਟ ਹੋ ਜਾਵੇਗਾ ਕਿ ਕਿੰਨੀਆਂ ਸੀਟਾਂ ਕਿਸ ਦੇ ਪੱਖ ’ਚ ਜਾਣਗੀਆਂ।


Rakesh

Content Editor

Related News