ਲਖੀਮਪੁਰ ਖੀਰੀ 'ਚ ਸਰਕਾਰ ਵੱਲੋਂ ਅਗਲੇ ਹੁਕਮਾਂ ਤੱਕ ਜਿਓ ਦੀਆਂ ਇੰਟਰਨੈੱਟ ਸੇਵਾਵਾਂ ਬੰਦ
Sunday, Oct 03, 2021 - 10:23 PM (IST)
ਲਖੀਮਪੁਰ ਖੀਰੀ-ਲਖੀਮਪੁਰ ਖੀਰੀ 'ਚ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਦੌਰੇ ਨੂੰ ਲੈ ਕੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਐਤਵਾਰ ਨੂੰ ਹੋਏ ਬਵਾਲ 'ਚ 8 ਲੋਕਾਂ ਦੀ ਮੌਤ ਹੋ ਗਈ। ਦੋ ਐੱਸ.ਯੂ.ਵੀ. ਗੱਡੀਆਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਟੱਕਰ ਮਾਰੇ ਜਾਣ ਤੋਂ ਬਾਅਦ ਨਾਰਾਜ਼ ਕਿਸਾਨਾਂ ਨੇ ਦੋ ਐੱਸ.ਯੂ.ਵੀ. (ਸਪੋਰਟਸ ਯੂਟੀਲਿਟੀ ਵ੍ਹੀਕਲ) ਨੂੰ ਅੱਗ ਲੱਗਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਪੱਖਾਂ ਦੇ ਚਾਰ-ਚਾਰ ਲੋਕਾਂ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ : ਪਾਕਿ 'ਚ ਗ੍ਰਹਿ ਮੰਤਰਾਲਾ ਨੇ ਸਿੱਖ ਹਕੀਮ ਦੇ ਕਤਲ ਮਾਮਲੇ ਦੀ ਮੰਗੀ ਰਿਪੋਰਟ
ਗੱਡੀ ਨਾਲ ਕੁਚਲ ਕੇ ਚਾਰ ਕਿਸਾਨ ਮਾਰੇ ਗਏ ਜਦਕਿ ਗੱਡੀ 'ਚ ਸਵਾਰ ਚਾਰ ਲੋਕਾਂ ਨੂੰ ਪ੍ਰਦਰਨਸ਼ਾਕੀਰਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਉਥੇ ਯੋਗੀ ਸਰਕਾਰ ਨੇ ਲਖੀਮਪੁਰ ਖੀਰੀ 'ਚ ਜਿਓ ਦੀਆਂ ਇੰਟਰਨੈੱਟ ਸੇਵਾਵਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਦੱਸ ਦੇਈਏ ਕਿ ਜਿਓ ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਵੱਲ਼ੋਂ ਅਗਲੇ ਹੁਕਮਾਂ ਤੱਕ ਜਿਓ ਦੀਆਂ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕੋਵਿਡ-19 : ਰੂਸੀ ਐਂਟੀਬਾਡੀ ਜਾਂਚ ਨਾਲ ਤੈਅ ਕਰ ਰਹੇ ਹਨ ਪ੍ਰਤੀਰੋਧਕ ਸਮਰੱਥਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ