ਮੋਦੀ-ਸ਼ਾਹ ਦੀ ਜੋੜੀ ਰਾਮ ਅਤੇ ਲਕਸ਼ਮਣ ਵਰਗੀ: ਬੀਰੇਂਦਰ
Friday, Aug 16, 2019 - 02:19 PM (IST)

ਜੀਂਦ—ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਭਾਵ ਸ਼ੁੱਕਰਵਾਰ ਨੂੰ ਚੋਣਾਂਵੀ ਬਿਗੁਲ ਵਜਾਉਣ ਲਈ ਹਰਿਆਣਾ 'ਚ ਜੀਂਦ ਦੇ ਏਕਲਵਿਆ ਸਟੇਡੀਅਮ 'ਚ ਆਯੋਜਿਤ ਆਸਥਾ ਰੈਲੀ ਦੌਰਾਨ ਪਹੁੰਚੇ ਹਨ। ਉਨ੍ਹਾਂ ਦਾ ਰੈਲੀ 'ਚ ਪਹੁੰਚਣ 'ਤੇ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ। ਰੈਲੀ ਦੇ ਪ੍ਰਬੰਧਕ ਸਾਬਕਾ ਕੇਂਦਰੀ ਮੰਤਰੀ ਅਤੇ ਰਾਜ ਸਭਾ ਸੰਸਦ ਮੈਂਬਰ ਬੀਰੇਂਦਰ ਸਿੰਘ ਨੇ ਕੀਤਾ ਹੈ। ਰੈਲੀ ਨੂੰ ਸੰਬੋਧਿਤ ਕਰਦੇ ਹੋਏ ਬੀਰੇਦਰ ਸਿੰਘ ਨੇ ਪੀ. ਐੱਮ. ਮੋਦੀ ਅਤੇ ਅਮਿਤ ਸ਼ਾਹ ਨੂੰ ਰਾਮ-ਲਕਸ਼ਮਣ ਦੀ ਜੋੜੀ ਦੱਸਿਆ ਹੈ।
ਚੀਫ ਆਫ ਆਰਮੀ ਸਟਾਫ ਦੁਸ਼ਮਣ ਲਈ ਹੋਵੇਗਾ ਚਟਾਨ ਦੇ ਬਰਾਬਰ-ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਜੀਂਦ ਦੇ ਏਕਲਵਿਆ ਸਟੇਡੀਅਮ 'ਚ ਆਯੋਜਿਤ ਆਸਥਾ ਰੈਲੀ 'ਚ ‘ਭਾਰਤ ਮਾਤਾ ਕੀ ਜੈ’ ਨਾਲ ਆਪਣਾ ਸੰਬੋਧਨ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਅਤੇ ਸਰਦਾਰ ਵੱਲਭ ਭਾਈ ਪਟੇਲ ਦੇ ਸੁਪਨੇ ਨੂੰ ਪੂਰਾ ਕੀਤਾ ਹੈ। ਮੋਦੀ ਸਰਕਾਰ ਨੇ ਦੇਸ਼ ਨੂੰ ਇਕ ਕੀਤਾ ਹੈ ਅਤੇ ਜੰਮੂ-ਕਸ਼ਮੀਰ ਤੋਂ ਆਰਟੀਕਲ-370 ਹਟਾ ਕੇ ਉਥੇ ਵਿਕਾਸ ਦਾ ਰਾਹ ਖੋਲ੍ਹਿਆ ਹੈ। ਉਨ੍ਹਾਂ ਚੀਫ ਆਫ ਆਰਮੀ ਸਟਾਫ ਨੂੰ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਵਾਲਾ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਇਹ ਚੀਫ ਆਫ ਆਰਮੀ ਸਟਾਫ ਦੁਸ਼ਮਣ ਲਈ ਚੱਟਾਨ ਦੇ ਬਰਾਬਰ ਹੋਵੇਗਾ। ਭਾਜਪਾ ਅਤੇ ਪੀ. ਐੱਮ. ਮੋਦੀ ਲਈ ਵੋਟ ਬੈਂਕ ਤੋਂ ਕਿਤੇ ਵੱਡਾ ਰਾਸ਼ਟਰ ਹੈ।
ਸ਼ਾਹ ਨੇ ਪੀ. ਐੱਮ. ਮੋਦੀ ਵਲੋਂ 15 ਅਗਸਤ ਨੂੰ ਲਾਲ ਕਿਲੇ ਦੀ ਫਸੀਲ ਤੋਂ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ 'ਚ ਦੇਸ਼ 'ਚ ਤਿੰਨਾਂ ਫੌਜਾਂ ਲਈ ਚੀਫ ਆਫ ਡਿਫੈਂਸ ਸਟਾਫ ਦੀ ਨਿਯੁਕਤੀ ਦੇ ਐਲਾਨ ਨੂੰ ਲੈ ਕੇ ਕਿਹਾ ਕਿ ਕਾਰਗਿਲ ਯੁੱਧ ਤੋਂ ਬਾਅਦ ਇਸ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਸੀ ਪਰ ਉਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਇਸ ਦੀ ਪ੍ਰਵਾਹ ਨਹੀਂ ਕੀਤੀ। ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੀਫ ਆਫ ਆਰਮੀ ਸਟਾਫ ਦੀ ਨਿਯੁਕਤੀ ਨਾਲ ਦੇਸ਼ ਦੀਆਂ ਤਿੰਨੇ ਫੌਜਾਂ ਬਿਹਤਰ ਤਾਲਮੇਲ ਨਾਲ ਕੰਮ ਕਰ ਸਕਣਗੀਆਂ। ਸ਼ਾਹ ਨੇ ਦੇਸ਼ ਅਤੇ ਹਰਿਆਣਾ ਲਈ ਮੋਦੀ ਸਰਕਾਰ ਵਲੋਂ ਕੀਤੇ ਗਏ ਕੰਮਾਂ ਦਾ ਵੇਰਵਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਆਰਟੀਕਲ-370 ਕਾਂਗਰਸ ਦੀ ਵੋਟ ਬੈਂਕ ਦੀ ਰਾਜਨੀਤੀ ਕਾਰਣ ਬਚਿਆ ਹੋਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੋਟ ਬੈਂਕ ਦੀ ਰਾਜਨੀਤੀ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਬਸ ਮਾਂ ਭਾਰਤ ਦੀ ਪ੍ਰਵਾਹ ਹੈ। ਇਹੀ ਕਾਰਣ ਹੈ ਕਿ ਉਨ੍ਹਾਂ ਜੰਮੂ-ਕਸ਼ਮੀਰ ਤੋਂ ਆਰਟੀਕਲ-370 ਖਤਮ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ ਨੇ 75 ਦਿਨਾਂ ਵਿਚ ਉਹ ਕਰ ਵਿਖਾਇਆ ਜੋ ਦੇਸ਼ 'ਚ 70 ਸਾਲਾਂ 'ਚ ਨਹੀਂ ਹੋਇਆ ਸੀ।
ਸ਼ਾਹ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਵੀ ਖੂਬ ਤਾਰੀਫ ਕੀਤੀ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਵਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤਾ। ਉਨ੍ਹਾਂ ਕਿਹਾ ਕਿ ਜਾਤ ਅਤੇ ਵਰਗ ਦੀ ਰਾਜਨੀਤੀ ਕਰਨ ਵਾਲੇ ਨੇਤਾਵਾਂ ਨੇ ਹਰਿਆਣਾ ਵਿਚ ਨਫਰਤ ਅਤੇ ਭੇਦਭਾਵ ਦਾ ਮਾਹੌਲ ਬਣਾਇਆ ਹੋਇਆ ਸੀ। ਮਨੋਹਰ ਲਾਲ ਦੀ ਸਰਕਾਰ ਨੇ ਇਸ ਨੂੰ ਖਤਮ ਕਰ ਕੇ ਪੂਰੇ ਸੂਬੇ ਦਾ ਬਰਾਬਰ ਵਿਕਾਸ ਕਰਾਇਆ ਅਤੇ ਜਨਤਾ ਵਿਚ ਉਮੀਦ ਦੀ ਕਿਰਨ ਜਗਾਈ।
ਦੱਸ ਦੇਈਏ ਕਿ ਇਸ ਰੈਲੀ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਸੂਬਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ , ਹਰਿਆਣਾ ਦੇ ਆਵਾਜਾਈ ਮੰਤਰੀ ਕ੍ਰਿਸ਼ਣ ਲਾਲ ਪੰਵਾਰ, ਰਾਜ ਮੰਤਰੀ ਮਨੀਸ਼ ਗ੍ਰੋਵਰ, ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਦੀ ਪਤਨੀ ਵਿਧਾਇਕ ਪ੍ਰੇਮਲਤਾ, ਸੰਸਦ ਮੈਂਬਰ ਅਤੇ ਬੀਰੇਂਦਰ ਸਿੰਘ ਦਾ ਪੁੱਤਰ ਬ੍ਰਜੇਂਦਰ ਸਿੰਘ, ਸੂਬਾ ਸਿੱਖਿਆ ਮੰਤਰੀ ਰਾਮਬਿਲਾਸ ਪਾਸਵਾਨ ਸ਼ਰਮਾ, ਕੈਬਨਿਟ ਮੰਤਰੀ ਕਵਿਤਾ ਜੈਨ, ਸੂਬਾ ਖੇਤੀ ਮੰਤਰੀ ਓਮ ਪ੍ਰਕਾਸ਼ ਧਨਖੜ ਵੀ ਪਹੁੰਚੇ।