ਜਿਗਨੇਸ਼ - ਦਲਿਤਾਂ ਦੀ ਅਵਾਜ਼ ਦਬਾਉਣਾ ਚਾਹੁੰਦੀ ਹੈ ਸਰਕਾਰ

01/10/2018 8:52:15 AM

ਨਵੀਂ ਦਿੱਲੀ — ਦਲਿਤ ਆਗੂ ਜਿਗਨੇਸ਼ ਮੇਵਾਣੀ ਨੂੰ ਦਿੱਲੀ 'ਚ ਰੈਲੀ ਕਰਨ ਦੀ ਮਨਜ਼ੂਰੀ ਨਹੀਂ ਮਿਲੀ। ਇਸ ਦੇ ਬਾਵਜੂਦ ਜਿਗਨੇਸ਼ ਸੰਸਦੀ ਮਾਰਗ 'ਤੇ ਨੌਜਵਾਨ ਹੁੰਕਾਰ ਰੈਲੀ ਕਰ ਰਹੇ ਹਨ। ਜਿਗਨੇਸ਼ ਨੇ ਦਿੱਲੀ ਜੰਤਰ-ਮੰਤਰ 'ਤੇ ਰੈਲੀ ਕਰਨ ਦੀ ਇਜਾਜ਼ਤ ਮੰਗੀ ਸੀ ਪਰ ਪੁਲਸ ਨੇ ਉਸ ਦੀ ਬੇਨਤੀ ਨੂੰ ਮਨਜ਼ੂਰ ਨਹੀਂ ਕੀਤਾ। ਜਿਗਨੇਸ਼ ਨੇ ਕਿਹਾ ਕਿ ਜੇਕਰ ਇਸ ਦੇਸ਼ 'ਚ ਇਕ ਚੁਣੇ ਗਏ ਨੁਮਾਇੰਦੇ ਨੂੰ ਨੌਜਵਾਨਾਂ ਦੇ ਲਈ ਰੁਜ਼ਗਾਰ, ਸਮਾਜਿਕ ਨਿਆਂ, ਦਲਿਤ ਅਤੇ ਘੱਟ ਗਿਣਤੀ ਲਈ ਬੋਲਣ ਨਹੀਂ ਦਿੱਤਾ ਜਾਵੇਗਾ, ਤਾਂ ਇਸ ਤੋਂ ਜ਼ਿਆਦਾ ਮੰਦਭਾਗਾ ਕੀ ਹੋ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦਲਿਤਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਨਵੀਂ ਦਿੱਲੀ ਪੁਲਸ ਦੇ ਡਿਪਟੀ ਕਮਿਸ਼ਨਰ ਨੇ ਟਵੀਟ ਕੀਤਾ, ''ਸੰਸਦੀ ਮਾਰਗ 'ਤੇ ਪ੍ਰਸਤਾਵਿਤ ਵਿਰੋਧ ਪ੍ਰਦਰਸ਼ਨ ਐੱਨ.ਜੀ.ਟੀ. ਦੇ ਹੁਕਮਾਂ ਦੇ ਮੱਦੇਨਜ਼ਰ ਅਜੇ ਤੱਕ ਪ੍ਰਵਾਨ ਨਹੀਂ ਕੀਤਾ ਗਿਆ ਹੈ। ਆਯੋਜਕਾਂ ਨੂੰ ਕਿਸੇ ਹੋਰ ਸਥਾਨ 'ਤੇ ਜਾਣ ਦੀ ਸਲਾਹ ਦਿੱਤੀ ਗਈ ਹੈ ਜੋ ਕਿ ਉਹ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ।
ਐੱਨ.ਜੀ.ਟੀ. ਨੇ ਪਿਛਲੇ ਸਾਲ ਪੰਜ ਅਕਤੂਬਰ ਨੂੰ ਅਧਿਕਾਰੀਆਂ ਨੂੰ ਜੰਤਰ-ਮੰਤਰ ਰੋਡ 'ਤੇ ਧਰਨਾ, ਪ੍ਰਦਰਸ਼ਨ, ਲੋਕਾਂ ਦਾ ਇਕੱਠ, ਭਾਸ਼ਣ ਦੇਣ ਅਤੇ ਲਾਊਡ ਸਪੀਕਰਾਂ ਦਾ ਇਸਤੇਮਾਲ ਕਰਨ ਸਬੰਧੀ ਗਤੀਵਿਧੀਆਂ ਰੋਕਣ ਦਾ ਹੁਕਮ ਦਿੱਤਾ ਸੀ। ਰੈਲੀ ਕਰਨ ਤੋਂ ਪਹਿਲਾਂ ਜਿਗਨੇਸ਼ ਕਾਫੀ ਸਮੇਂ ਤੱਕ ਕਨੌਟ ਪਲੇਸ 'ਤੇ ਰੁਕੇ ਰਹੇ।


Related News