ਝਾਰਖੰਡ ''ਚ ਜਨਾਨੀ ਅਤੇ ਉਸ ਦੀਆਂ 3 ਧੀਆਂ ਦੀਆਂ ਲਾਸ਼ਾਂ ਖੂਹ ''ਚੋਂ ਬਰਾਮਦ ਹੋਈਆਂ

Wednesday, Jun 10, 2020 - 09:35 PM (IST)

ਝਾਰਖੰਡ ''ਚ ਜਨਾਨੀ ਅਤੇ ਉਸ ਦੀਆਂ 3 ਧੀਆਂ ਦੀਆਂ ਲਾਸ਼ਾਂ ਖੂਹ ''ਚੋਂ ਬਰਾਮਦ ਹੋਈਆਂ

ਗਿਰੀਡੀਹ- ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ਦੇ ਗਾਵਾਂ ਥਾਣਾ ਖੇਤਰ ਦੇ ਮੰਝਨੇ ਪਿੰਡ ਦੇ ਇਕ ਖੂਹ 'ਚੋਂ ਬੁੱਧਵਾਰ ਨੂੰ ਇਕ ਜਨਾਨੀ ਅਤੇ ਉਸ ਦੀਆਂ 3 ਬੱਚੀਆਂ ਦੀਆਂ ਲਾਸ਼ਾਂ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ। ਇਸ ਵਿਚ ਜਨਾਨੀ ਦੇ ਘਰ ਵਾਲਿਆਂ ਨੇ ਆਪਣੇ ਜਵਾਈ ਅਤੇ ਉਸ ਦੇ ਘਰ ਵਾਲਿਆਂ 'ਤੇ ਕਤਲ ਕਰ ਕੇ ਲਾਸ਼ਾਂ ਖੂਹ 'ਚ ਸੁੱਟਣ ਦਾ ਦੋਸ਼ ਲਗਾਇਆ ਹੈ। ਗਿਰੀਡੀਹ 'ਚ ਖੋਰੀ ਮਹੁਆ ਦੇ ਪੁਲਸ ਅਧਿਕਾਰੀ ਨਵੀਨ ਕੁਮਾਰ ਸਿੰਘ ਨੇ ਦੱਸਿਆ ਕਿ ਚਾਰੇ ਲਾਸ਼ਾਂ ਖੂਹ 'ਚ ਕੱਢ ਲਈਆਂ ਗਈਆਂ ਹਨ ਅਤੇ ਲਾਸ਼ਾਂ ਦੇ ਪੋਸਟਮਾਰਟਮ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ ਕਿ ਇਹ ਕਤਲ ਹੈ ਜਾਂ ਖੁਦਕੁਸ਼ੀ?

ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਰੂਬੀ ਦੇਵੀ (25) ਦੇ ਰੂਪ 'ਚ ਹੋਈ ਹੈ। ਉਸ ਨਾਲ ਉਸ ਦੀਆਂ ਤਿੰਨ ਬੱਚੀਆਂ ਦੀ ਪਛਾਣ ਅੰਮ੍ਰਿਤਾ, ਦੀਪਿਕਾ ਕੁਮਾਰੀ ਅਤੇ ਗੁੰਜਨ ਕੁਮਾਰ ਦੇ ਰੂਪ 'ਚ ਕੀਤੀ ਗਈ ਹੈ, ਜਿਨ੍ਹਾਂ ਦੀ ਉਮਰ 2 ਤੋਂ 7 ਸਾਲ ਦਰਮਿਆਨ ਹੈ। ਉਨ੍ਹਾਂ ਨੇ ਦੱਸਿਆ ਕਿ ਰੂਬੀ ਦੀ ਮਾਂ ਨੇ ਆਪਣੇ ਜਵਾਈ 'ਤੇ ਕਤਲ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ 'ਚ ਜਲਦ ਕਾਰਵਾਈ ਕੀਤੀ ਜਾਵੇਗੀ।


author

DIsha

Content Editor

Related News