14 ਦਿਨਾਂ ਤੋਂ ਭੁੱਖ ਹੜਤਾਲ ''ਤੇ ਬੈਠੇ ਦੇਵੇਂਦਰ ਮਹਿਤੋ ਨਾਲ ਪੁਲਸ ਦੀ ਝੜਪ ! ਲਾਏ ਗੰਭੀਰ ਇਲਜ਼ਾਮ

Saturday, Aug 15, 2026 - 02:28 PM (IST)

14 ਦਿਨਾਂ ਤੋਂ ਭੁੱਖ ਹੜਤਾਲ ''ਤੇ ਬੈਠੇ ਦੇਵੇਂਦਰ ਮਹਿਤੋ ਨਾਲ ਪੁਲਸ ਦੀ ਝੜਪ ! ਲਾਏ ਗੰਭੀਰ ਇਲਜ਼ਾਮ

ਨੈਸ਼ਨਲ ਡੈਸਕ- ਅੱਜ ਇਕ ਪਾਸੇ ਜਦੋਂ ਭਾਰਤ ਆਪਣਾ 80ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ, ਇਸੇ ਦੌਰਾਨ ਝਾਰਖੰਡ ਲੋਕਤੰਤਰਿਕ ਕ੍ਰਾਂਤੀਕਾਰੀ ਮੋਰਚਾ (JLKM) ਆਗੂ ਤੇ ਵਿਦਿਆਰਥੀ ਨੇਤਾ ਦੇਵੇਂਦਰ ਨਾਥ ਮਹਿਤੋ ਨੇ ਦੋਸ਼ ਲਾਇਆ ਹੈ ਕਿ ਪੁਲਸ ਨੇ ਉਨ੍ਹਾਂ ਨੂੰ ਜੈਪਾਲ ਸਿੰਘ ਮੁੰਡਾ ਸਟੇਡੀਅਮ ਵਿਖੇ ਆਯੋਜਿਤ 'ਤਿਰੰਗਾ ਯਾਤਰਾ' 'ਚ ਸ਼ਾਮਲ ਹੋਣ ਤੋਂ ਜ਼ਬਰਦਸਤੀ ਰੋਕ ਦਿੱਤਾ।

ਝਾਰਖੰਡ ਲੋਕ ਸੇਵਾ ਆਯੋਗ (JPSC) ਅਤੇ ਝਾਰਖੰਡ ਕਰਮਚਾਰੀ ਚੋਣ ਆਯੋਗ (JSSC) ਦੀਆਂ ਪ੍ਰੀਖਿਆਵਾਂ ਵਿੱਚ ਹੋਈਆਂ ਕਥਿਤ ਧਾਂਦਲੀਆਂ ਖ਼ਿਲਾਫ਼ ਵਿਦਿਆਰਥੀ ਜੈਪਾਲ ਸਿੰਘ ਮੁੰਡਾ ਸਟੇਡੀਅਮ ਵਿੱਚ ਪ੍ਰਦਰਸ਼ਨ ਕਰ ਰਹੇ ਹਨ ਤੇ ਇਨ੍ਹਾਂ ਪ੍ਰਦਰਸ਼ਨਾਂ ਦੇ ਸਮਰਥਨ 'ਚ ਦੇਵੇਂਦਰ ਮਹਿਤੋ 2 ਅਗਸਤ ਤੋਂ ਭੁੱਖ ਹੜਤਾਲ 'ਤੇ ਹਨ। 10 ਅਗਸਤ ਨੂੰ ਵਿਧਾਨ ਸਭਾ ਘਿਰਾਓ ਦੌਰਾਨ ਤਬੀਅਤ ਵਿਗੜਨ 'ਤੇ ਉਨ੍ਹਾਂ ਨੂੰ ਰਾਂਚੀ ਦੇ ਸਦਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ- ਚੀਨ 'ਚ ਧੂਮਧਾਮ ਨਾਲ ਮਨਾਇਆ ਗਿਆ ਭਾਰਤ ਦਾ ਆਜ਼ਾਦੀ ਦਿਹਾੜਾ ! ਭਾਰੀ ਬਾਰਿਸ਼ ਦੇ ਬਾਵਜੂਦ...

ਸਦਰ ਹਸਪਤਾਲ ਦੇ HDU ਵਾਰਡ ਦੇ ਬਾਹਰ ਭਾਰੀ ਪੁਲਸ ਬਲ ਤੈਨਾਤ ਕੀਤਾ ਗਿਆ ਸੀ। ਦੇਵੇਂਦਰ ਮਹਿਤੋ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਪੁਲਸ ਨਾਲ ਤਿੱਖੀ ਬਹਿਸਬਾਜ਼ੀ ਵੀ ਹੋਈ। ਮਹਿਤੋ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਸਵਾਲ ਕੀਤਾ, "ਕੀ ਅਸੀਂ ਆਪਣੇ ਹੀ ਦੇਸ਼ ਵਿੱਚ ਤਿਰੰਗਾ ਲਹਿਰਾਉਣ ਲਈ ਵੀ ਆਜ਼ਾਦ ਨਹੀਂ ਹਾਂ ?" ਉਸ ਨੇ ਅੱਗੇ ਕਿਹਾ ਕਿ ਮੈਂ ਚਾਹੇ 14 ਦਿਨਾਂ ਤੋਂ ਭੁੱਖਾ ਹਾਂ, ਪਰ ਵਿਦਿਆਰਥੀਆਂ ਲਈ ਆਵਾਜ਼ ਉਠਾਉਣ ਤੋਂ ਪਿੱਛੇ ਨਹੀਂ ਹਟਾਂਗਾ।

ਉੱਥੇ ਹੀ ਦੂਜੇ ਪਾਸੇ, ਸੂਬਾ ਪੱਧਰੀ ਸਮਾਗਮ ਦੌਰਾਨ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਕਿ ਸੂਬਾ ਸਰਕਾਰ ਪ੍ਰੀਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਉਣ ਲਈ ਕੰਮ ਕਰ ਰਹੀ ਹੈ ਅਤੇ ਇਸੇ ਤਹਿਤ ਸਰਕਾਰ ਵੱਲੋਂ 'ਛਾਤਰੋਂ ਕੀ ਬਾਤ-ਛਾਤਰੋਂ ਕੇ ਸਾਥ' ਪਹਿਲ ਸ਼ੁਰੂ ਕੀਤੀ ਗਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News