ਹਿਮਾਚਲ ਪ੍ਰਦੇਸ਼ ਤੋਂ ਚਾਰ ਜੱਥਿਆਂ ’ਚ ਹੁਣ ਤੱਕ 61 ਮਜ਼ਦੂਰਾਂ ਦੀ ਹੋਈ ਝਾਰਖੰਡ ਵਾਪਸੀ

Monday, Oct 18, 2021 - 02:30 PM (IST)

ਹਿਮਾਚਲ ਪ੍ਰਦੇਸ਼ ਤੋਂ ਚਾਰ ਜੱਥਿਆਂ ’ਚ ਹੁਣ ਤੱਕ 61 ਮਜ਼ਦੂਰਾਂ ਦੀ ਹੋਈ ਝਾਰਖੰਡ ਵਾਪਸੀ

ਰਾਂਚੀ- ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹਾ ਤੋਂ ਝਾਰਖੰਡ ਦੇ ਮਜ਼ਦੂਰਾਂ ਦੇ ਪਰਤਣ ਦਾ ਸਿਲਸਿਲਾ ਜਾਰੀ ਹੈ ਅਤੇ ਹੁਣ ਤੱਕ ਚਾਰ ਜੱਥਿਆਂ ’ਚ ਕੁੱਲ 61 ਮਜ਼ਦੂਰਾਂ ਦੀ ਵਾਪਸੀ ਹੋ ਚੁਕੀ ਹੈ। ਸਾਰੇ ਮਜ਼ਦੂਰ ਖੂੰਟੀ, ਬੰਦਗਾਂਵ ਆਦਿ ਖੇਤਰ ਦੇ ਵਾਸੀ ਹਨ। ਇਹ ਮਜ਼ਦੂਰ ਹਿਮਾਚਲ ਪ੍ਰਦੇਸ਼ ਸਥਿਤ ਰਾਠੀ ਹਾਈਡ੍ਰੋ ਇਲੈਕਟ੍ਰਿਕ ਪਾਵਰ ਪ੍ਰਾਜੈਕਟ ਲਿਮਟਿਡ ’ਚ ਕੰਮ ਕਰਨ ਗਏ ਸਨ। ਦੱਸਣਯੋਗ ਹੈ ਕਿ ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ’ਚ ਝਾਰਖੰਡ ਦੇ ਮਜ਼ਦੂਰਾਂ ਨਾਲ ਕੁੱਟਮਾਰ ਦੀ ਘਟਨਾ ਹੋਈ ਸੀ। ਉਸ ਘਟਨਾ ਦੇ ਬਾਅਦ ਮਜ਼ਦੂਰਾਂ ਨੇ ਵਾਪਸ ਪਰਤਣ ਦੀ ਗੁਹਾਰ ਲਗਾਈ ਸੀ। ਮਾਮਲੇ ਦੀ ਜਾਣਕਾਰੀ ਜਦੋਂ ਮੁੱਖ ਮੰਤਰੀ ਨੂੰ ਮਿਲੀ ਤਾਂ ਉਨ੍ਹਾਂ ਨੇ ਮਜ਼ਦੂਰਾਂ ਨੂੰ ਸਹੀ ਸਲਾਮਤ ਵਾਪਸ ਲਿਆਉਣ ਦਾ ਨਿਰਦੇਸ਼ ਦਿੱਤਾ ਸੀ। ਮੁੱਖ ਮੰਤਰੀ ਦੇ ਨਿਰਦੇਸ਼ ਤੋਂ ਬਾਅਦ ਮਜ਼ਦੂਰ ਵਿਭਾਗ ਦੇ ਅਧੀਨ ਰਾਜ ਪ੍ਰਵਾਸੀ ਕੰਟਰੋਲ ਰੂਮ ਨੇ ਕੰਪਨੀ ਨਾਲ ਗੱਲ ਕਰ ਕੇ ਮਜ਼ਦੂਰਾਂ ਦੀ ਵਾਪਸੀ ਯਕੀਨੀ ਕਰਵਾਈ। ਰਾਜ ਸਰਕਾਰ ਦੀ ਦਖਲਅੰਦਾਜ਼ੀ ਤੋਂ ਬਾਅਦ ਹਿਮਾਚਲ ਪ੍ਰਦੇਸ਼ ਸਥਿਤ ਕੰਪਨੀ ਪ੍ਰਬੰਧਨ ਨੇ ਵੀ ਮਜ਼ਦੂਰਾਂ ਨੂੰ ਵਾਪਸ ਭੇਜਣ ’ਤੇ ਸਹਿਮਤੀ ਜਤਾਈ।

ਇਹ ਵੀ ਪੜ੍ਹੋ : ਖਾਣਾ ਬਣਾਉਣ ਵਾਲੇ ਭਾਂਡੇ ’ਚ ਬੈਠ ਵਿਆਹ ਕਰਨ ਪਹੁੰਚੇ ਲਾੜਾ-ਲਾੜੀ, ਜਾਣੋ ਵਜ੍ਹਾ (ਦੇਖੋ ਤਸਵੀਰਾਂ)

ਮਜ਼ਦੂਰਾਂ ਨੂੰ ਉਨ੍ਹਾਂ ਦੀ ਬਕਾਇਆ ਤਖਨਾਹ ਵੀ ਉਨ੍ਹਾਂ ਦੇ ਬੈਂਕ ਖਾਤੇ ’ਚ ਭੇਜੀ ਜਾ ਰਹੀ ਹੈ। ਵਾਪਸ ਪਰਤਣ ਤੋਂ ਬਾਅਦ ਮਜ਼ਦੂਰ ਏਤਵਾ ਮੁੰਡਾ ਨੇ ਦੱਸਿਆ ਕਿ ਹੋਰ ਵੀ ਸਮੂਹ ਵਾਪਸ ਆਉਣ ਦੀ ਤਿਆਰੀ ਕਰ ਰਹੇ ਹਨ। ਰਾਜ ਪ੍ਰਵਾਸੀ ਕੰਟਰੋਲ ਰੂਮ ਦੀ ਕਾਊਂਸਲਰ ਰਜਨੀ ਤਾਪੇ ਨੇ ਦੱਸਿਆ ਕਿ ਰਾਠੀ ਹਾਈਡ੍ਰੋਪ੍ਰਾਜੈਕਟ ਪਾਵਰ ਪ੍ਰਾਈਵੇਟ ਲਿਮਟਿਡ ਦੇ ਮੁਖੀ ਧਰਮੇਂਦਰ ਰਾਠੀ ਨਾਲ ਲਗਾਤਾਰ ਸੰਪਰਕ ਰੱਖਿਆ ਗਿਆ ਹੈ। ਮਜ਼ਦੂਰਾਂ ਦੀ ਵਾਪਸੀ ’ਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕੀਤਾ ਜਾ ਰਿਹਾ ਹੈ। ਹੁਣ ਜਿੰਨੇ ਮਜ਼ਦੂਰ ਹਿਮਾਚਲ ਪ੍ਰਦੇਸ਼ ’ਚ ਰਹਿ ਗਏ ਹਨ, ਉਨ੍ਹਾਂ ਨੂੰ ਵੀ ਸਮੂਹਾਂ ’ਚ ਵਾਪਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਵਾਪਸ ਪਹੁੰਚਣ ਵਾਲੇ ਸਾਰੇ ਮਜ਼ਦੂਰਾਂ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਮਜ਼ਦੂਰ ਮੰਤਰੀ ਸੱਤਿਆਨੰਦ ਭੋਕਤਾ ਅਤੇ ਰਾਜ ਪ੍ਰਵਾਸੀ ਮਜ਼ਦੂਰ ਕੰਟਰੋਲ ਰੂਮ ਦਾ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦਾ ‘ਰੇਲ ਰੋਕੋ’ ਅੰਦੋਲਨ ਜਾਰੀ, ਟਿਕੈਤ ਬੋਲੇ- ‘ਸਰਕਾਰ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ’

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News