ਝਾਰਖੰਡ : ਮੁਕਾਬਲੇ ''ਚ ਇਕ ਨਕਸਲੀ ਢੇਰ, ਏਰੀਆ ਕਮਾਂਡਰ ਸਮੇਤ 5 ਗ੍ਰਿਫਤਾਰ
Sunday, May 17, 2020 - 01:47 PM (IST)
ਸਿਮਡੇਗਾ- ਓਡੀਸ਼ਾ ਸਰਹੱਦ ਨਾਲ ਲੱਗਦੇ ਝਾਰਖੰਡ ਦੇ ਨਕਸਲ ਪ੍ਰਭਾਵਿਤ ਸਿਮਡੇਗਾ ਜ਼ਿਲੇ ਦੇ ਜਲਡੇਗਾ ਥਾਣਾ ਖੇਤਰ 'ਚ ਅੱਜ ਯਾਨੀ ਐਤਵਾਰ ਨੂੰ ਪੁਲਸ ਅਤੇ ਨਕਸਲੀ ਸੰਗਠਨ ਪੀਪਲਜ਼ ਲਿਬਰੇਸ਼ਨ ਫਰੰਡ ਆਫ ਇੰਡੀਆ (ਪੀ.ਐੱਲ.ਐੱਫ.ਆਈ.) ਦੇ ਨਕਸਲੀਆਂ ਦਰਮਿਆਨ ਮੁਕਾਬਲੇ 'ਚ ਇਕ ਨਕਸਲੀ ਦੀ ਮੌਤ ਹੋ ਗਈ ਅਤੇ ਨਕਸਲੀ ਏਰੀਆ ਕਮਾਂਡਰ ਸਮੇਤ 5 ਨਕਸਲੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਪੀ.ਐੱਲ.ਐੱਫ.ਆਈ. ਨਕਸਲੀਆਂ ਦਾ ਇਕ ਦਸਤਾ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਝਾਰਖੰਡ ਜਗੁਆਰ ਅਤੇ ਸਥਾਨਕ ਪੁਲਸ ਦੀ ਸਾਂਝੀ ਟੀਮ ਬਾਂਸਜੋਰ ਪੁਲਸ ਜਦੋਂ ਆਊਟ ਪੋਸਟ ਖੇਤਰ ਦੇ ਬੇਨਦੂਚੁਆ ਜੰਗਲ ਪਹੁੰਚੀ, ਉਦੋਂ ਨਕਸਲੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਨਕਸਲੀਆਂ ਦੀ ਫਾਇਰਿੰਗ ਦਾ ਜਵਾਨਾਂ ਨੇ ਕਰਾਰ ਜਵਾਬ ਦਿੱਤਾ। ਕਰੀਬ 2 ਘੰਟੇ ਤੱਕ ਚੱਲੇ ਮੁਕਾਬਲੇ 'ਚ ਦੋਹਾਂ ਪਾਸਿਓਂ ਕਈ ਚੱਕਰ ਫਾਇਰਿੰਗ ਹੋਈ। ਸੂਤਰਾਂ ਨੇ ਦੱਸਿਆ ਕਿ ਕਰੀਬ ਮੁਕਾਬਲੇ 'ਚ ਇਕ ਨਕਸਲੀ ਮਾਰਿਆ ਗਿਆ, ਜਦੋਂ ਕਿ ਇਕ ਹੋਰ ਜ਼ਖਮੀ ਹੈ। ਮਾਰੇ ਗਏ ਨਕਸਲੀ ਦੀ ਪਛਾਣ ਪੰਡਤ ਦੇ ਰੂਪ 'ਚ ਕੀਤ ਗਈ ਹੈ। ਉੱਥੇ ਹੀ ਨਕਸਲੀ ਪ੍ਰਵੀਨ ਕੰਡੁਲਨਾ ਜ਼ਖਮੀ ਹੈ। ਮੁਕਾਬਲੇ ਤੋਂ ਬਾਅਦ ਨਕਸਲੀ ਏਰੀਆ ਕਮਾਂਡਰ ਜਾਨਸਨ ਬਰਲਾ, ਮਹਿਲਾ ਨਕਸਲੀ ਹੇਮੰਤੀ ਟੋਪਨੋ ਅਤੇ ਮੋਯਲੇਂਨ ਬਡਿੰਗ ਤੋਂ ਇਲਾਵਾ ਬਿਰਸਾ ਕੋਂਗਾਡੀ ਅਤੇ ਸਨਿਕਾ ਕੰਡੁਲਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਨਕਸਲੀਆਂ ਕੋਲੋਂ ਇਕ ਏ.ਕੇ.-47 ਰਾਈਫਲ, ਇਕ ਦੇਸੀ ਕੱਟਾ, ਚਾਰ ਪੀਸ ਥ੍ਰੀ 15 ਬੰਦੂਕ ਅਤੇ ਕਾਫੀ ਗਿਣਤੀ 'ਚ ਕਾਰਤੂਸ ਬਰਾਮਦ ਕੀਤਾ ਗਿਆ ਹੈ।