ਨਕਸਲੀਆਂ ਦਾ ਆਤੰਕ, ਵਿਸਫ਼ੋਟ ਕਰ ਉਡਾਈ ਰੇਲ ਪੱਟੜੀ

Monday, Apr 26, 2021 - 04:45 PM (IST)

ਨਕਸਲੀਆਂ ਦਾ ਆਤੰਕ, ਵਿਸਫ਼ੋਟ ਕਰ ਉਡਾਈ ਰੇਲ ਪੱਟੜੀ

ਰਾਂਚੀ-ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ 'ਚ ਨਕਸਲੀਆਂ ਨੇ ਦੇਰ ਰਾਤ ਹਾਵੜਾ-ਮੁੰਬਈ ਮੁੱਖ ਰੇਲ ਮਾਰਗ ਦੇ ਲੋਟਾਪਹਾੜ ਸੋਨੁਵਾ ਦਰਮਿਆਨ ਵਿਸਫ਼ੋਟ ਕਰ ਕੇ ਕਰੀਬ ਇਕ ਮੀਟਰ ਰੇਲਵੇ ਪੱਟੜੀ ਉੱਡਾ ਦਿੱਤੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਨਕਸਲੀਆਂ ਨੇ ਮੌਕੇ 'ਤੇ ਬੈਨਰ ਅਤੇ ਪੋਸਟਰ ਵੀ ਛੱਡਿਆ ਹੈ। ਟਰੈਕ ਦੇ ਨੁਕਸਾਨ ਜਾਣ ਕਾਰਨ ਹਾਵੜਾ-ਪੁਣੇ ਐਕਸਪ੍ਰੈੱਸ, ਟਾਟਾ-ਏਲੇਪੀ ਐਕਸਪ੍ਰੈੱਸ, ਹਾਵੜਾ-ਅਹਿਮਦਾਬਾਦ ਐਕਸਪ੍ਰੈੱਸ, ਅਹਿਮਦਾਬਾਦ ਐਕਸਪ੍ਰੈੱਸ ਸਮੇਤ ਕਈ ਯਾਤਰੀ ਟਰੇਨ ਅਤੇ ਮਾਲ ਗੱਡੀਆਂ ਨੂੰ ਕਿਸੇ ਤਰ੍ਹਾਂ ਰੋਕ ਦਿੱਤਾ ਗਿਆ। ਸਵੇਰ ਤੋਂ ਰੇਲਵੇ ਕਰਮੀ ਟਰੈਕ ਨੂੰ ਠੀਕ ਕਰਨ 'ਚ ਜੁਟੇ ਹਨ।

PunjabKesariਵਿਸਫ਼ੋਟ ਦੇ ਸਮੇਂ ਕੋਈ ਟਰੇਨ ਇਸ ਟਰੈਕ 'ਤੇ ਨਹੀਂ ਆ ਰਹੀ ਸੀ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ। ਹਾਦਸੇ ਵਾਲੀ ਜਗ੍ਹਾ ਤੋਂ ਬਰਾਮਦ ਬੈਨਰ 'ਚ ਨਕਸਲੀਆਂ ਨੇ ਲਿਖਿਆ ਹੈ ਕਿ ਦੇਸ਼ ਵਿਆਪੀ ਕਿਸਾਨ ਅੰਦੋਲਨ ਅਤੇ ਵੱਖ-ਵੱਖ ਜਨ ਸੰਘਰਸ਼ਾਂ 'ਤੇ ਸਟੇਟ ਦਮਨ ਵਿਰੁੱਧ ਅੱਜ ਭਾਰਤ ਬੰਦ ਹੈ। ਘਟਨਾ ਤੋਂ ਬਾਅਦ ਰੇਲਵੇ ਸੁਰੱਖਿਆ ਫ਼ੋਰਸ ਅਤੇ ਸਥਾਨਕ ਪੁਲਸ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ।

PunjabKesari


author

DIsha

Content Editor

Related News