ਇਸ ਸੂਬਾਈ ਸਰਕਾਰ ਦਾ ਵੱਡਾ ਐਲਾਨ, ਗਰੀਬ ਪਰਿਵਾਰ ਨੂੰ 10 ਰੁਪਏ ''ਚ ਮਿਲੇਗੀ ਸਾੜ੍ਹੀ

10/17/2020 1:12:10 PM

ਝਾਰਖੰਡ— ਝਾਰਖੰਡ ਦੀ ਹੇਮੰਤ ਸਰਕਾਰ ਨੇ ਗਰੀਬਾਂ ਦੀ ਸਾਰ ਲਈ ਹੈ। ਸਰਕਾਰ ਨੇ ਸ਼ੁੱਕਰਵਾਰ ਨੂੰ ਸੂਬੇ ਦੀ ਗਰੀਬੀ ਰੇਖਾ ਤੋਂ ਹੇਠਾਂ ਦੇ ਸਾਰੇ ਪਰਿਵਾਰਾਂ ਨੂੰ 10 ਰੁਪਏ ਵਿਚ ਧੋਤੀ, ਲੁੰਗੀ ਅਤੇ ਸਾੜ੍ਹੀ ਸਾਲ ਵਿਚ ਦੋ ਵਾਰ ਦੇਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪ੍ਰਧਾਨਗੀ ਵਿਚ ਸੂਬਾ ਕੈਬਨਿਟ ਦੀ ਬੈਠਕ ਵਿਚ ਇਸ 'ਤੇ ਫ਼ੈਸਲਾ ਲਿਆ ਗਿਆ। 

ਸੂਬਾਈ ਕੈਬਨਿਟ ਦੇ ਇਸ ਫ਼ੈਸਲੇ ਦੀ ਜਾਣਕਾਰੀ ਦਿੰਦੇ ਹੋਏ ਸੂਬਾ ਸਰਕਾਰ ਦੇ ਮੁੱਖ ਮੰਤਰੀ ਦਫ਼ਤਰ ਮੁਤਾਬਕ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਅਧੀਨ ਆਉਣ ਵਾਲੇ ਸੂਬੇ ਦੇ ਸਾਰੇ ਘਰਾਂ ਨੂੰ 'ਅੰਤਯੋਦਿਆ ਅੰਨ ਯੋਜਨਾ' ਤਹਿਤ ਲਾਭਪਾਤਰੀ ਪਰਿਵਾਰਾਂ ਨੂੰ 6 ਮਹੀਨੇ ਦੇ ਅੰਤਰਾਲ ਨਾਲ ਇਕ ਸਾਲ 'ਚ ਦੋ ਵਾਰ ਅਤੇ ਵਿੱਤੀ ਸਾਲ 2020-21 ਵਿਚ ਇਕ ਵਾਰ ਪ੍ਰਤੀ ਪਰਿਵਾਰ 10 ਰੁਪਏ ਵਿਚ ਧੋਤੀ, ਲੁੰਗੀ ਅਤੇ ਸਾੜ੍ਹੀ ਸਬਸਿਡੀ ਦਰ 'ਤੇ ਵੰਡੇਗੀ। ਸੱਤਾਧਾਰੀ ਪਾਰਟੀ ਝਾਰਖੰਡ ਮੁਕਤੀ ਮੋਰਚਾ ਨੇ ਵਿਧਾਨਸਭਾ 'ਚ ਆਪਣੇ ਮੈਨੀਫੈਸਟੋ 'ਚ ਧੋਤੀ, ਲੁੰਗੀ ਅਤੇ ਸਾੜ੍ਹੀ ਦੇਣ ਦਾ ਜਨਤਾ ਨਾਲ ਵਾਅਦਾ ਕੀਤਾ ਸੀ। 

ਇਕ ਹੋਰ ਪ੍ਰਸਤਾਵ ਵਿਚ ਸੂਬੇ ਦੀ 58 ਗ੍ਰਾਮੀਣ ਰੋਡ ਪ੍ਰਾਜੈਕਟ ਲਈ 97 ਕਰੋੜ ਰੁਪਏ ਨਾਬਾਰਡ (ਨੈਸ਼ਨਲ ਬੈਂਕ ਆਫ਼ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਟ) ਤੋਂ ਕਰਜ਼ ਲੈਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਜ਼ਾਰੀਬਾਗ ਦੇ ਮੇਰੂ ਸਥਿਤ ਬੀ. ਐੱਸ. ਐੱਫ. ਕੈਂਟੀਨ ਤੋਂ ਵਿਕਰੀ ਹੋਣ ਵਾਲੀ ਸ਼ਰਾਬ ਨੂੰ ਵੈਟ ਤੋਂ ਮੁਕਤ ਕਰਨ ਦਾ ਪ੍ਰਸਤਾਵ 'ਤੇ ਸਹਿਮਤੀ ਪ੍ਰਦਾਨ ਕੀਤੀ ਗਈ ਹੈ।


Tanu

Content Editor

Related News