ਝਾਰਖੰਡ ਵਿਧਾਨ ਸਭਾ ਤੋਂ ਇਲਾਵਾ 10 ਸੂਬਿਆਂ 'ਚ ਜ਼ਿਮਨੀ ਚੋਣਾਂ ਤਹਿਤ ਵੋਟਿੰਗ ਸ਼ੁਰੂ

Wednesday, Nov 13, 2024 - 08:50 AM (IST)

ਝਾਰਖੰਡ ਵਿਧਾਨ ਸਭਾ ਤੋਂ ਇਲਾਵਾ 10 ਸੂਬਿਆਂ 'ਚ ਜ਼ਿਮਨੀ ਚੋਣਾਂ ਤਹਿਤ ਵੋਟਿੰਗ ਸ਼ੁਰੂ

ਨੈਸ਼ਨਲ ਡੈਸਕ: ਝਾਰਖੰਡ ਵਿਧਾਨ ਸਭਾ ਦੀਆਂ 81 ’ਚੋਂ 43 ਸੀਟਾਂ ’ਤੇ ਪਹਿਲੇ ਗੇੜ ਦੀ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਦੇਸ਼ ਦੇ 10 ਸੂਬਿਆਂ ਦੀਆਂ 31 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਤਹਿਤ ਵੀ ਵੋਟਿੰਗ ਹੋ ਰਹੀ ਹੈ। ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਦੇ ਨਾਲ ਹੀ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ, ਆਸਾਮ ਤੇ ਪੱਛਮੀ ਬੰਗਾਲ ਸਮੇਤ 10 ਸੂਬਿਆਂ ਦੀਆਂ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਹੋ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ - Momos ਦੀ ਰੇਹੜੀ ਤੋਂ ਹਸਪਤਾਲ ਪਹੁੰਚਿਆ ਮਾਸੂਮ ਬੱਚਾ! ਪੰਜਾਬ ਤੋਂ ਸਾਹਮਣੇ ਆਇਆ ਹੈਰਾਨੀਜਨਕ ਮਾਮਲਾ

ਝਾਰਖੰਡ ਵਿਚ ਵਿਧਾਨ ਸਭਾ ਚੋਣਾਂ 2 ਗੇੜ ਵਿਚ ਹੋਣੀਆਂ ਹਨ। ਪਹਿਲੇ ਗੇੜ 'ਚ 43 ਸੀਟਾਂ 'ਤੇ 13 ਨਵੰਬਰ ਨੂੰ ਯਾਨੀ ਅੱਜ ਅਤੇ ਦੂਜੇ ਪੜਾਅ 'ਚ 38 ਸੀਟਾਂ 'ਤੇ 20 ਨਵੰਬਰ ਨੂੰ ਵੋਟਿੰਗ ਹੋਵੇਗੀ। ਮਹਾਰਾਸ਼ਟਰ ਦੇ ਨਾਲ-ਨਾਲ ਚੋਣ ਨਤੀਜੇ 23 ਨਵੰਬਰ ਨੂੰ ਆਉਣਗੇ। ਝਾਰਖੰਡ ਵਿਚ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 5 ਜਨਵਰੀ, 2025 ਨੂੰ ਖਤਮ ਹੋ ਰਿਹਾ ਹੈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 5 ਵਜੇ ਤੱਕ ਚੱਲੇਗੀ। ਹਾਲਾਂਕਿ 950 ਬੂਥ ਅਜਿਹੇ ਹਨ ਜਿੱਥੇ ਵੋਟਿੰਗ ਦਾ ਸਮਾਂ ਸ਼ਾਮ 4 ਵਜੇ ਤੱਕ ਹੀ ਹੋਵੇਗਾ।

ਵੋਟਿੰਗ ਦੇ ਪਹਿਲੇ ਗੇੜ ਵਿੱਚ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ, ਬੰਨਾ ਗੁਪਤਾ, ਸਰਯੂ ਰਾਏ, ਚੰਪਾਈ ਸੋਰੇਨ ਦੇ ਬੇਟੇ ਬਾਬੂਲਾਲ ਸੋਰੇਨ, ਰਾਮਦਾਸ ਸੋਰੇਨ, ਪੂਰਨਿਮਾ ਦਾਸ, ਡਾਕਟਰ ਅਜੇ ਕੁਮਾਰ ਅਤੇ ਮੰਗਲ ਕਾਲਿੰਦੀ ਵਰਗੇ ਦਿੱਗਜਾਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ। ਪਹਿਲੇ ਪੜਾਅ ’ਚ ਜਿਨ੍ਹਾਂ 43 ਸੀਟਾਂ ਲਈ ਚੋਣਾਂ ਹੋਣੀਆਂ ਹਨ, ਉਨ੍ਹਾਂ ’ਚੋਂ 6 ਐੱਸ. ਸੀ. ਅਤੇ 20 ਐੱਸ. ਟੀ. ਸੀਟਾਂ ਹਨ। ਇਸ ਗੇੜ ’ਚ ਕੁੱਲ 683 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਇਨ੍ਹਾਂ ’ਚੋਂ 334 ਉਮੀਦਵਾਰ ਆਜ਼ਾਦ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News