ਕੋਰੋਨਾ ਦੇ ਡਰ ਕਾਰਨ ਪਿੰਡ ਵਾਸੀਆਂ ਨੇ ਰੋਕਿਆ ਅੰਤਿਮ ਸੰਸਕਾਰ, ਪਰਿਵਾਰ ਨੇ ਲਾਸ਼ ਖੂਹ ''ਚ ਸੁੱਟੀ

04/23/2020 11:31:15 AM

ਝਾਰਖੰਡ- ਝਾਰਖੰਡ 'ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਡਰ ਕਾਰਨ ਬਜ਼ੁਰਗ ਔਰਤ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰਨ ਦੀ ਬਜਾਏ ਖੂਹ 'ਚ ਸੁੱਟ ਦਿੱਤੀ ਗਈ। ਘਟਨਾ ਪਾਟਪੁਰ ਪੰਚਾਇਤ ਦੇ ਮੋਹਨਪੁਰ ਪਿੰਡ ਦੀ ਹੈ। ਜਾਣਕਾਰੀ ਅਨੁਸਾਰ 65 ਸਾਲਾ ਚੰਚਲਾ ਨਾਇਕ ਦੀ ਮੌਤ ਹੋ ਗਈ ਸੀ ਪਰ ਪਰਿਵਰਾ ਵਾਲਿਆ ਨੇ ਕੋਵਿਡ-19 ਦੇ ਡਰ ਕਾਰਨ ਉਨਾਂ ਦਾ ਅੰਤਿਮ ਸੰਸਕਾਰ ਤੱਕ ਨਹੀਂ ਕੀਤਾ। ਉਨਾਂ ਦੀ ਲਾਸ਼ ਨੂੰ ਪਿੰਡ ਨੇੜੇ ਸ਼ਮਸ਼ਾਨ ਘਾਟ ਦੇ ਖੂਹ 'ਚ ਸੁੱਟ ਦਿੱਤਾ ਗਿਆ।

ਲਾਸ਼ ਸੁੱਟੇ ਜਾਣ ਦੀ ਖਬਰ ਮਿਲਦੇ ਹੀ ਪ੍ਰਸ਼ਾਸਨ ਦੇ ਹੋਸ਼ ਉੱਡ ਗਏ। ਜਲਦੀ 'ਚ ਪ੍ਰਸ਼ਾਸਨ ਦੀ ਟੀਮ ਬੁੱਧਵਾਰ ਰਾਤ ਖੂਹ ਕੋਲ ਪਹੁੰਚੀ ਅਤੇ ਲਾਸ਼ ਨੂੰ ਕੱਢਣ ਦੀ ਕੋਸ਼ਿਸ਼ ਸ਼ੁਰੂ ਹੋਈ। ਖੂਹ 'ਚ ਉਹ ਪਲਾਸਟਿਕ ਮਿਲਿਆ, ਜਿਸ 'ਚ ਲਪੇਟ ਕੇ ਲਾਸ਼ ਸੁੱਟੀ ਗਈ ਸੀ। ਮੌਕੇ 'ਤੇ ਬਹਰਾਗੋੜਾ ਬੀ.ਡੀ.ਓ. ਰਾਜੇਸ਼ ਕੁਮਾਰ ਸਾਹੂ, ਸੀ.ਓ. ਹੀਰਾ ਕੁਮਾਰ ਅਤੇ ਥਾਣਾ ਇੰਚਾਰਜ ਚੰਦਰਸ਼ੇਖਰ ਕੁਮਾਰ ਸਮੇਤ ਕਈ ਹੋਰ ਅਹੁਦਾ ਅਧਿਕਾਰੀ ਪਹੁੰਚ ਗਏ।

ਜਾਣਕਾਰੀ ਅਨੁਸਾਰ, ਚੰਚਲਾ ਨਾਮੀ ਔਰਤ ਦੀ ਪਿਛਲੇ ਦਿਨੀਂ ਸਿਹਤ ਵਿਗੜ ਗਈ ਸੀ। ਉਨਾਂ ਨੂੰ ਬਹਿਰਾਗੋੜਾ ਸਿਹਤ ਕੇਂਦਰ 'ਚ ਦਾਖਲ ਕਰਵਾਇਆ ਗਿਆ ਸੀ। ਇੱਥੋਂ ਬਿਹਤਰ ਇਲਾਜ ਲਈ ਉਨਾਂ ਨੂੰ ਐੱਮ.ਜੀ.ਐੱਮ. ਜਮਸ਼ੇਦਪੁਰ ਰੈਫਰ ਕੀਤਾ ਗਿਆ ਸੀ। ਹਾਲਾਂਕਿ ਐੱਮ.ਜੀ.ਐੱਮ. ਲਿਜਾਇਆ ਤੋਂ ਪਹਿਲਾਂ ਐਤਵਾਰ ਨੂੰ ਉਨਾਂ ਨੇ ਦਮ ਤੋੜ ਦਿੱਤਾ। ਮੌਤ ਤੋਂ ਬਾਅਦ ਪ੍ਰਸ਼ਾਸਨ ਨੇ ਕੋਰੋਨਾ ਦੀ ਜਾਂਚ ਲੀ ਲਾਸ਼ ਨੂੰ ਘਾਟਸ਼ਿਲਾ ਹਸਪਤਾਲ 'ਚ ਰੱਖਵਾ ਦਿੱਤਾ ਸੀ। ਬੁੱਧਵਾਰ ਨੂੰ ਜਾਂਚ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਪਰਿਵਾਰ ਵਾਲੇ ਜਦੋਂ ਲਾਸ਼ ਲੈ ਕੇ ਸ਼ਮਸ਼ਾਨ ਪਹੁੰਚੇ ਤਾਂ ਸਥਾਨਕ ਲੋਕਾਂ ਨੇ ਕੋਰੋਨਾ ਵਾਇਰਸ ਦੇ ਡਰ ਕਾਰਨ ਅੰਤਿਮ ਸੰਸਕਾਰ ਕਰਨ ਤੋਂ ਰੋਕ ਦਿੱਤਾ। ਇਸ ਲਈ ਪਰਿਵਾਰ ਵਾਲਿਆਂ ਨੇ ਲਾਸ਼ ਖੂਹ 'ਚ ਸੁੱਟ ਦਿੱਤੀ।


DIsha

Content Editor

Related News