ਝਾਰਖੰਡ ’ਚ ਪ੍ਰਚਾਰ ਨੂੰ ਲੈ ਕੇ ਦੇਰ ਨਾਲ ਜਾਗੀ ਕਾਂਗਰਸ!

Saturday, Nov 09, 2024 - 11:57 AM (IST)

ਝਾਰਖੰਡ ’ਚ ਪ੍ਰਚਾਰ ਨੂੰ ਲੈ ਕੇ ਦੇਰ ਨਾਲ ਜਾਗੀ ਕਾਂਗਰਸ!

ਨੈਸ਼ਨਲ ਡੈਸਕ- ਕਾਂਗਰਸ ਦੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ ਝਾਰਖੰਡ ਵਿਧਾਨ ਸਭਾ ਚੋਣਾਂ ਵਿਚ ਪ੍ਰਚਾਰ ਦੇ ਮਾਮਲੇ ਵਿਚ ਮਹਾਰਾਸ਼ਟਰ ਦੇ ਮੁਕਾਬਲੇ ਪਛੜਦੇ ਨਜ਼ਰ ਆ ਰਹੇ ਹਨ। ਭਾਵੇਂ ਮਹਾਰਾਸ਼ਟਰ ਵਿਚ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਬਹੁਤੀ ਸਰਗਰਮ ਨਹੀਂ ਜਾਪਦੀ, ਪਰ ਘੱਟੋ-ਘੱਟ ਰਾਹੁਲ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਝਾਰਖੰਡ ਨਾਲੋਂ ਉੱਥੇ ਜ਼ਿਆਦਾ ਧਿਆਨ ਦਿੱਤਾ। ਸਿਆਸੀ ਮਾਹਰ ਹੈਰਾਨ ਹਨ ਕਿਉਂਕਿ ਕਾਂਗਰਸ ਦੀ ਝਾਰਖੰਡ ਵਿਚ ਵੀ ਵੱਡੀ ਹਿੱਸੇਦਾਰੀ ਹੈ ਜਿੱਥੇ ਉਹ 81 ਵਿਧਾਨ ਸਭਾ ਸੀਟਾਂ ਵਿਚੋਂ 30 ਸੀਟਾਂ ’ਤੇ ਚੋਣ ਲੜ ਰਹੀ ਹੈ, ਜਦੋਂ ਕਿ ਝਾਮੁਮੋ 47 ਸੀਟਾਂ ’ਤੇ ਚੋਣਾਂ ਲੜ ਰਹੀ ਹੈ ਅਤੇ ਬਾਕੀ ’ਤੇ ਸਹਿਯੋਗੀ ਪਾਰਟੀਆਂ। ਹਾਲਾਂਕਿ ‘ਇੰਡੀਆ ਗੱਠਜੋੜ’ ਦੇ ਨੇਤਾਵਾਂ ਨੇ ਝਾਰਖੰਡ ਦੇ 3 ਹਲਕਿਆਂ ’ਚ ‘ਦੋਸਤਾਨਾ ਲੜਾਈ’ ਦੀ ਸੰਭਾਵਨਾ ਦੇ ਸੰਕੇਤ ਦਿੱਤੇ ਹਨ।

ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

ਝਾਰਖੰਡ ਵਿਚ 13 ਅਤੇ 20 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਇਥੇ ਚੋਣ ਪ੍ਰਚਾਰ ਨੂੰ ਲੈ ਕੇ ਕਾਂਗਰਸ ਦੇਰ ਨਾਲ ਜਾਗੀ। ਰਾਹੁਲ ਗਾਂਧੀ ਨੇ ਝਾਰਖੰਡ ਵਿਚ ਸ਼ੁੱਕਰਵਾਰ ਨੂੰ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਦੂਜੇ ਪਾਸੇ ਪ੍ਰਿਯੰਗਾ ਵਢੇਰਾ ਵਾਇਨਾਡ ਵਿਚ ਰੁੱਝੀ ਹੋਈ ਹੈ ਜਦਕਿ ਸੋਨੀਆ ਗਾਂਧੀ ਦਿੱਲੀ ਵਿਚ ਹੈ। ਇਸ ਤੋਂ ਪਹਿਲਾਂ ਰਾਹੁਲ ਦਿੱਲੀ ਵਿਚ ਰੁੱਝੇ ਰਹੇ ਅਤੇ ‘ਘੁਮਿਆਰ ਬਸਤੀ’ ਦਾ ਦੌਰਾ ਕੀਤਾ। ਉਹ ਮਹਾਰਾਸ਼ਟਰ ਅਤੇ ਵਾਇਨਾਡ ਦੇ ਕੁਝ ਦੌਰਿਆਂ ਨੂੰ ਛੱਡ ਕੇ ਪਿਛਲੇ 15 ਦਿਨਾਂ ਤੋਂ 10 ਜਨਪਥ ਹਾਊਸ ਦੇ ਨਵੀਨੀਕਰਨ ਦੌਰਾਨ ਪੇਂਟਰਾਂ ਕੋਲ ਪ੍ਰਿਯੰਕਾ ਦੇ ਬੇਟੇ ਨਾਲ ਦੇਖੇ ਗਏ ਹਨ। ਧਿਆਨਯੋਗ ਹੈ ਕਿ 14 ਰਾਜਾਂ ਦੀਆਂ 47 ਵਿਧਾਨ ਸਭਾ ਸੀਟਾਂ ਅਤੇ 2 ਲੋਕ ਸਭਾ ਸੀਟਾਂ ’ਤੇ ਉਪ ਚੋਣਾਂ ਹੋਣੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News