ਝਾਰਖੰਡ : ਖੱਡ 'ਚ ਡਿੱਗੀ ਬੱਸ ਹੁਣ ਤੱਕ 6 ਦੀ ਮੌਤ, 45 ਜ਼ਖਮੀ

Tuesday, Jun 25, 2019 - 09:51 AM (IST)

ਝਾਰਖੰਡ : ਖੱਡ 'ਚ ਡਿੱਗੀ ਬੱਸ ਹੁਣ ਤੱਕ 6 ਦੀ ਮੌਤ, 45 ਜ਼ਖਮੀ

ਝਾਰਖੰਡ— ਝਾਰਖੰਡ ਦੇ ਗੜ੍ਹਵਾ 'ਚ ਜ਼ਿਲੇ 'ਚ ਮੰਗਲਵਾਰ ਸਵੇਰੇ ਇਕ ਦਰਦਨਾਕ ਹਾਦਸਾ ਹੋ ਗਿਆ। ਇੱਥੇ ਇਕ ਖੱਡ 'ਚ ਬੱਸ ਪਲਟਣ ਨਾਲ 6 ਲੋਕਾਂ ਦੀ ਮੌਤ ਹੋ ਗਈ। ਮੰਗਲਵਾਰ ਸਵੇਰੇ ਇਸ ਹਾਦਸੇ 'ਚ 39 ਜ਼ਖਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਬੱਸ 'ਚ ਕੁੱਲ 45 ਯਾਤਰੀ ਸਵਾਰ ਸਨ। ਹਾਦਸਾ ਹੁੰਦੇ ਹੀ ਉੱਥੇ ਚੀਕ-ਪੁਕਾਰ ਮਚ ਗਈ। ਹਾਦਸੇ ਵਾਲੀ ਜਗ੍ਹਾ 'ਤੇ ਰੈਸਕਿਊ ਆਪਰੇਸ਼ਨ ਜਾਰੀ ਹੈ। ਇਸ ਹਾਦਸੇ 'ਚ 2 ਔਰਤਾਂ ਅਤੇ ਇਕ ਬੱਚੇ ਸਮੇਤ 6 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਉੱਥੇ ਹੀ 45 ਹੋਰ ਜ਼ਖਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ 'ਚ ਪਲਾਮੂ ਜ਼ਿਲੇ ਦੇ ਵਿਸ਼ਰਾਮਪੁਰ ਥਾਣਾ ਖੇਤਰ ਦੀ ਸੁਨੀਤਾ ਪਾਠਕ (45) ਅਤੇ ਛੱਤਰਪੁਰ ਥਾਣਾ ਖੇਤਰ ਵਾਸੀ ਰਾਜੇਸ਼ ਜਾਇਸਵਾਲ (10) ਤੋਂ ਇਲਾਵਾ ਛੱਤੀਸਗੜ੍ਹ ਦੇ ਅੰਬਿਕਾਪੁਰ ਜ਼ਿਲੇ ਦੇ ਸਰਗੁਜਾ ਥਾਣਾ ਖੇਤਰ ਵਾਸੀ ਪਤੀ-ਪਤਨੀ ਪ੍ਰਮੋਦ ਗੁਪਤਾ (45) ਅਤੇ ਲਵਲੀ ਗੁਪਤਾ ਤੇ ਲਕਸ਼ਮਣ ਜਾਇਸਵਾਲ (36) ਸ਼ਾਮਲ ਹਨ। ਜ਼ਖਮੀਆਂ 'ਚੋਂ 7 ਦੀ ਸਥਿਤੀ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਨੂੰ ਇਲਾਜ ਲਈ ਰਾਂਚੀ ਦੇ ਰਾਜੇਂਦਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਰਿਮਜ਼) ਭੇਜਿਆ ਗਿਆ ਹੈ, ਜਦੋਂ ਕਿ ਹੋਰ ਦਾ ਇਲਾਜ ਗੜ੍ਹਵਾ ਸਦਰ ਹਸਪਤਾਲ 'ਚ ਚੱਲ ਰਿਹਾ ਹੈ। ਸੂਚਨਾ ਮਿਲੇਦ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬੱਸ 'ਚ ਫਸੇ ਜ਼ਖਮੀ ਯਾਤਰੀਆਂ ਨੂੰ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ।

ਹਿਮਾਚਲ 'ਚ ਵੀ ਹੋਇਆ ਸੀ ਦਰਦਨਾਕ ਹਾਦਸਾ
ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ 'ਚ 20 ਜੂਨ ਨੂੰ ਇਕ ਪ੍ਰਾਈਵੇਟ ਬੱਸ ਡੂੰਘੀ ਖੱਡ 'ਚ ਡਿੱਗ ਗਈ ਸੀ। ਇਸ ਹਾਦਸੇ 'ਚ 44 ਲੋਕਾਂ ਦੀ ਮੌਤ ਹੋ ਗਈ ਸੀ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਸ ਮਾਮਲੇ 'ਚ ਜਾਂਚ ਦੇ ਆਦੇਸ਼ ਦਿੱਤੇ ਸਨ। ਦੱਸਿਆ ਜਾ ਰਿਹਾ ਸੀ ਕਿ ਬੱਸ ਚ ਸਮਰੱਥਾ ਤੋਂ ਵਧ ਯਾਤਰੀ ਸਨ। ਇਸ ਕਾਰਨ ਡਰਾਈਵਰ ਨੇ ਕੰਟਰੋਲ ਗਵਾ ਦਿੱਤਾ ਅਤੇ ਬੱਸ ਖੱਡ 'ਚ ਜਾ ਡਿੱਗੀ।


author

DIsha

Content Editor

Related News