ਝਾਰਖੰਡ ਵਿਧਾਨ ਸਭਾ ਚੋਣਾਂ : ਪਹਿਲੇ ਪੜਾਅ ਦੀ ਵੋਟਿੰਗ ਖਤਮ, 23 ਦਸੰਬਰ ਨੂੰ ਐਲਾਨੇ ਜਾਣਗੇ ਨਤੀਜੇ

Saturday, Nov 30, 2019 - 03:35 PM (IST)

ਝਾਰਖੰਡ ਵਿਧਾਨ ਸਭਾ ਚੋਣਾਂ : ਪਹਿਲੇ ਪੜਾਅ ਦੀ ਵੋਟਿੰਗ ਖਤਮ, 23 ਦਸੰਬਰ ਨੂੰ ਐਲਾਨੇ ਜਾਣਗੇ ਨਤੀਜੇ

ਰਾਂਚੀ—ਝਾਂਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ 13 ਸੀਟਾਂ 'ਤੇ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋਈ ਹੈ, ਜੋ ਕਿ ਦੁਪਹਿਰ 3 ਵਜੇ ਤੱਕ ਚੱਲੇਗੀ। ਮਿਲੀ ਜਾਣਕਾਰੀ ਤਹਿਤ 13 ਸੀਟਾਂ 'ਤੇ ਤਿੰਨ ਵਜੇ ਤੱਕ ਕੁੱਲ 62.59 ਫੀਸਦੀ ਵੋਟਿੰਗ ਹੋਈ। ਦੱਸਣਯੋਗ ਹੈ ਕਿ ਝਾਰਖੰਡ ਦੇ 6 ਜ਼ਿਲ੍ਹਿਆਂ ਦੀਆਂ 13 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।

ਸੀਟ ਦਾ ਨਾਂ

 ਇੰਨੇ ਫੀਸਦੀ ਹੋਈ ਵੋਟਿੰਗ

ਚਤਰਾ  46.21%
ਗੁਮਲਾ 41.09
ਬਿਸ਼ੁਨਪੁਰ 41.39
ਲੋਹਰਦਗਾ 48.72
ਮਨਿਕਾ 45.17
ਲਾਤੇਹਰ 52.14
ਪਾਂਕੀ 64.10
ਡਾਲਟਨਗੰਜ 63.90
ਬਿਸ਼ਰਾਮਪੁਰ 61.60
ਛੱਤਰਪੁਰ 62.30
ਹੁਸੈਨਾਬਾਦ 46.80
ਗੜਵਾ 46.32
ਭਵਨਾਥਪੁਰ 53.13

ਜ਼ਿਕਰਯੋਗ ਹੈ ਕਿ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ 13 ਸੀਟਾਂ 'ਤੇ 189 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ, ਜਿਨ੍ਹਾਂ 'ਚ 15 ਮਹਿਲਾ ਉਮੀਦਵਾਰ ਵੀ ਸ਼ਾਮਲ ਹਨ।  

 


author

Iqbalkaur

Content Editor

Related News