ਵੱਡਾ ਹਾਦਸਾ; ਬਰਾਤੀਆਂ ਨੂੰ ਲੈ ਕੇ ਜਾ ਰਹੀ ਬੱਸ ਨਾਲ ਟਰੱਕ ਦੀ ਟੱਕਰ, 3 ਬੱਚਿਆਂ ਦੀ ਮੌਤ

Saturday, Mar 23, 2024 - 10:52 AM (IST)

ਵੱਡਾ ਹਾਦਸਾ; ਬਰਾਤੀਆਂ ਨੂੰ ਲੈ ਕੇ ਜਾ ਰਹੀ ਬੱਸ ਨਾਲ ਟਰੱਕ ਦੀ ਟੱਕਰ, 3 ਬੱਚਿਆਂ ਦੀ ਮੌਤ

ਝਾਰਖੰਡ- ਝਾਰਖੰਡ ਦੇ ਲੋਹਰਦਗਾ ਜ਼ਿਲ੍ਹੇ 'ਚ ਬਰਾਤੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ ਹੋ ਗਈ, ਜਿਸ 'ਚ 3 ਬੱਚਿਆਂ ਦੀ ਮੌਤ ਹੋ ਗਈ ਅਤੇ 8 ਹੋਰ ਗੰਭੀਰ ਜ਼ਖਮੀ ਹੋ ਗਏ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ 'ਚ ਮਾਰੇ ਗਏ ਬੱਚਿਆਂ ਦੀ ਉਮਰ 6 ਮਹੀਨੇ ਤੋਂ 6 ਸਾਲ ਦੇ ਵਿਚਕਾਰ ਸੀ।

ਇਹ ਵੀ ਪੜ੍ਹੋ- ‘ਆਪ’ ਦੇ ਇਕ ਹੋਰ ਵਿਧਾਇਕ 'ਤੇ ED ਦਾ ਸ਼ਿਕੰਜਾ, ਗੁਲਾਬ ਸਿੰਘ ਯਾਦਵ ਦੇ ਘਰ 'ਚ ਕੀਤੀ ਛਾਪੇਮਾਰੀ

ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸੂਬੇ ਦੀ ਰਾਜਧਾਨੀ ਰਾਂਚੀ ਤੋਂ ਕਰੀਬ 60 ਕਿਲੋਮੀਟਰ ਦੂਰ ਕੁਡੂ ਇਲਾਕੇ ਦੇ ਤਾਤੀ ਪਿੰਡ ਨੇੜੇ ਸ਼ੁੱਕਰਵਾਰ ਰਾਤ ਨੂੰ ਵਾਪਰਿਆ। ਕੁਡੂ ਥਾਣਾ ਇੰਚਾਰਜ ਕੁਲਦੀਪ ਰਾਜ ਟੋਪੋ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਹਾਦਸੇ ਵਿਚ ਤਿੰਨ ਬੱਚਿਆਂ ਦੀ ਮੌਤ ਹੋ ਗਈ। ਟਰੱਕ ਡਰਾਈਵਰ ਸਮੇਤ 8 ਹੋਰ ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਰਾਂਚੀ ਦੇ ਰਾਜੇਂਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਰਿਮਸ) ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਰਾਤ ਰਾਂਚੀ ਜ਼ਿਲ੍ਹੇ ਦੇ ਬੋਰੇਯਾ ਇਲਾਕੇ ਵਿਚ ਗਈ ਸੀ। ਪੁਲਸ ਨੇ ਦੱਸਿਆ ਕਿ ਬੱਸ ਗੁਮਲਾ ਜ਼ਿਲ੍ਹੇ ਵੱਲ ਜਾ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ- ਵੱਡੀ ਖ਼ਬਰ : 28 ਮਾਰਚ ਤੱਕ ED ਦੀ ਰਿਮਾਂਡ 'ਚ ਰਹਿਣਗੇ ਕੇਜਰੀਵਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News