ਝਾਂਸੀ ਰੇਲਵੇ ਸਟੇਸ਼ਨ ''ਤੇ ਲੱਗੀ ਭਿਆਨਕ ਅੱਗ,ਤੇਜ਼ ਧਮਾਕੇ ਨਾਲ ਯਾਤਰੀਆਂ ''ਚ ਮਚੀ ਭਗਦੜ

08/19/2018 10:59:51 AM

ਉੱਤਰ ਪ੍ਰਦੇਸ਼— ਝਾਂਸੀ ਰੇਲਵੇ ਸਟੇਸ਼ਨ 'ਤੇ ਐਤਵਾਰ ਸਵੇਰੇ ਪਲੇਟਫਾਰਮ ਨੰਬਰ 4-5 'ਤੇ ਸਥਿਤ ਕੇਬਿਲ ਬਾਕਸ 'ਚ ਤੇਜ਼ ਧਮਾਕੇ ਨਾਲ ਭਿਆਨਕ ਅੱਗ ਲੱਗ ਗਈ। ਹਾਦਸੇ ਦੇ ਬਾਅਦ ਪਲੇਟਫਾਰਮ 'ਤੇ ਮੌਜੂਦ ਯਾਤਰੀਆਂ 'ਚ ਭਗਦੜ ਮਚ ਗਈ। ਅੱਗ ਦੀ ਸੂਚਨਾ ਦੇ ਬਾਅਦ ਵੀ ਮੌਕੇ 'ਤੇ ਰੇਲਵੇ ਦੇ ਕਰਮਚਾਰੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਹਾਦਸੇ 'ਚ ਕਿਸੇ ਦੇ ਜਾਨਮਾਲ ਦੀ ਖਬਰ ਨਹੀਂ ਹੈ। ਮੌਕੇ 'ਤੇ ਪੁੱਜੇ ਉੱਤਰ ਮੱਧ ਰੇਲਵੇ ਦੇ ਅਧਿਕਾਰੀਆਂ ਨੇ ਜਾਂਚ ਦੇ  ਆਦੇਸ਼ ਦਿੱਤੇ ਹਨ। ਪਲੇਟਫਾਰਮ 'ਤੇ ਮੌਜੂਦ ਯਾਤਰੀਆਂ ਨੂੰ ਦੂਜੀ ਜਗ੍ਹਾ ਸ਼ਿਫਟ ਕੀਤਾ ਗਿਆ ਹੈ। ਪਲੇਟਫਾਰਮ 4-5 'ਤੇ ਟਰੇਨਾ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਹਾਦਸਾ ਕਿਸ ਤਰ੍ਹਾਂ ਹੋਇਆ, ਇਹ ਪਤਾ ਨਹੀਂ ਚੱਲ ਸਕਿਆ ਹੈ।


Related News