ਹਰਿਆਣਾ ਦੇ ਵਿਧਾਇਕ ਦੇ ਪੁੱਤਰ ਦੇ ਘਰੋਂ ਗਹਿਣੇ ਅਤੇ ਲੱਖਾਂ ਦੀ ਘੜੀ ਚੋਰੀ

02/14/2023 11:25:35 AM

ਚੰਡੀਗੜ੍ਹ(ਸੁਸ਼ੀਲ)- ਹਰਿਆਣਾ ਦੇ ਵਿਧਾਇਕ ਦੇ  ਪੁੱਤਰ ਦੇ ਸੈਕਟਰ-8 ਸਥਿਤ ਘਰੋਂ ਸੋਨੇ ਦੇ ਗਹਿਣੇ ਅਤੇ ਲੱਖਾਂ ਰੁਪਏ ਦੀ ਘੜੀ ਚੋਰੀ ਹੋ ਗਈ। ਸੈਕਟਰ-8 ਨਿਵਾਸੀ ਅਨਿਰੁਧ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-3 ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕਰ ਕੇ ਅਣਪਛਾਤੇ ਚੋਰ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਚੋਰ ਦੀ ਪਛਾਣ ਲਈ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰ ਰਹੀ ਹੈ। 

ਅਨਿਰੁਧ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਮਾਤਾ-ਪਿਤਾ ਨਾਲ ਹਰਿਆਣਾ ਸਰਕਾਰ ਦੀ ਸਰਕਾਰੀ ਕੋਠੀ ਵਿਚ ਰਹਿੰਦਾ ਸੀ। ਐੱਮ. ਐੱਲ. ਏ. ਹਾਸਟਲ ਦੇ ਫਲੈਟ ਨੰ. 208 ਦੀ ਰੈਨੋਵੇਸ਼ਨ ਕਾਰਨ ਉਹ ਸੈਕਟਰ-8 ਸਥਿਤ ਕੋਠੀ ਵਿਚ ਰਹਿ ਰਿਹਾ ਸੀ। ਫਲੈਟ ਦੀ ਰੈਨੋਵੇਸ਼ਨ ਪੂਰੀ ਹੋਣ ਤੋਂ ਬਾਅਦ ਉਹ ਕੋਠੀ ਵਿਚੋਂ ਸਾਮਾਨ ਫਲੈਟ ਵਿਚ ਸ਼ਿਫਟ ਕਰ ਰਿਹਾ ਸੀ। 12 ਫਰਵਰੀ ਨੂੰ ਕਰੀਬ ਚਾਰ ਵਜੇ ਉਹ ਸੈਕਟਰ-8 ਸਥਿਤ ਕੋਠੀ ’ਤੇ ਗਿਆ ਤਾਂ ਸਾਮਾਨ ਖਿਲਰਿਆ ਹੋਇਆ ਸੀ। ਮਕਾਨ ਦੇ ਬਾਥਰੂਮ ਵਿਚ ਪਾਣੀ ਚੱਲ ਰਿਹਾ ਸੀ। ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਵੇਖਿਆ ਤਾਂ ਕਰੀਬ 25 ਟੂਟੀਆਂ ਚੋਰੀ ਹੋ ਚੁੱਕੀਆਂ ਸਨ। 

ਇਸ ਤੋਂ ਇਲਾਵਾ ਅਲਮਾਰੀ ਵਿਚ ਰੱਖੀਆਂ ਦੋ ਸੋਨੇ ਦੀਆਂ ਚੇਨਾਂ ਅਤੇ ਡੇਢ ਲੱਖ ਰੁਪਏ ਦੀ ਘੜੀ ਗਾਇਬ ਸੀ। ਮਾਮਲੇ ਦੀ ਸੂਚਨਾ ਮਿਲਦੇ ਹੀ ਸੈਕਟਰ-3 ਥਾਣਾ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਨੇ ਫਾਰੈਂਸਿਕ ਮੋਬਾਇਲ ਟੀਮ ਨੂੰ ਮੌਕੇ ’ਤੇ ਬੁਲਾਇਆ ਅਤੇ ਚੋਰਾਂ ਦੇ ਉਂਗਲਾਂ ਦੇ ਨਿਸ਼ਾਨ ਜ਼ਬਤ ਕੀਤੇ। ਸੈਕਟਰ-3 ਥਾਣਾ ਪੁਲਸ ਚੋਰਾਂ ਦੀ ਭਾਲ ਕਰਨ ਵਿਚ ਲੱਗੀ ਹੈ।


Tanu

Content Editor

Related News