ਲੁਟੇਰਿਆਂ ਨੇ ਸਰਾਫਾ ਕਾਰੋਬਾਰੀ ਦੀ ਕੀਤੀ ਹੱਤਿਆ, ਗਹਿਣੇ ਲੁੱਟ ਕੇ ਹੋਏ ਫਰਾਰ

Thursday, Feb 06, 2020 - 11:53 AM (IST)

ਲੁਟੇਰਿਆਂ ਨੇ ਸਰਾਫਾ ਕਾਰੋਬਾਰੀ ਦੀ ਕੀਤੀ ਹੱਤਿਆ, ਗਹਿਣੇ ਲੁੱਟ ਕੇ ਹੋਏ ਫਰਾਰ

ਬਰੇਲੀ (ਵਾਰਤਾ)— ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ ਬੇਖੌਫ ਬਦਮਾਸ਼ਾਂ ਨੇ ਗਹਿਣਿਆਂ ਦੇ ਸ਼ੋਅ ਰੂਮ ਵਿਚ ਦਾਖਲ ਹੋ ਕੇ ਸਰਾਫਾ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਬਰੇਲੀ ਦੇ ਖੇਤਰੀ ਪੁਲਸ ਡਿਪਟੀ ਜਨਰਲ ਰਾਜੇਸ਼ ਪਾਂਡੇ ਨੇ ਦੱਸਿਆ ਕਿ ਸੁਭਾਸ਼ਨਗਰ ਇਲਾਕੇ ਵਿਚ ਰਾਮਅਵਤਾਰ ਹਲਵਾਈ ਵਾਲੀ ਗਲੀ ਵਾਸੀ 42 ਸਾਲਾ ਕਮਲ ਕਿਸ਼ੋਰ ਵਰਮਾ ਨੇ ਘਰ ਦੇ ਸਾਹਮਣੇ ਹੀ ਗਹਿਣਿਆਂ ਦਾ ਸ਼ੋਅ ਰੂਮ ਖੋਲ੍ਹ ਰੱਖਿਆ ਸੀ। ਬੁੱਧਵਾਰ ਭਾਵ ਕੱਲ ਰਾਤ ਕਰੀਬ ਸਾਢੇ 10 ਵਜੇ ਵਰਮਾ ਆਪਣੇ ਸ਼ੋਅ ਰੂਮ ਨੂੰ ਬੰਦ ਕਰਨ ਦੀ ਤਿਆਰੀ ਕਰ ਰਹੇ ਸਨ। ਉਸ ਦੌਰਾਨ ਬਾਈਕ ਸਵਾਰ ਨਕਾਬਪੋਸ਼ ਬਦਮਾਸ਼ਾਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਅਤੇ ਉੱਥੇ ਰੱਖੀ ਗਹਿਣਿਆਂ ਦੀ ਗਠੜੀ ਲੈ ਕੇ ਫਰਾਰ ਹੋ ਗਏ। 
ਪੁਲਸ ਅਧਿਕਾਰੀ ਨੇ ਦੱਸਿਆ ਕਿ ਗੋਲੀ ਦੀ ਆਵਾਜ਼ ਸੁਣ ਕੇ ਸਾਹਮਣੇ ਸਥਿਤ ਘਰ 'ਚੋਂ ਪਰਿਵਾਰ ਦੇ ਮੈਂਬਰ ਬਾਹਰ ਨਿਕਲੇ ਤਾਂ ਵਰਮਾ ਲਹੂ-ਲੁਹਾਨ ਹਾਲਤ ਵਿਚ ਸ਼ੋਅ ਰੂਮ 'ਚੋਂ ਬਾਹਰ ਨਿਕਲੇ। ਉਨ੍ਹਾਂ ਦੇ ਚਿਹਰੇ 'ਤੇ ਗੋਲੀ ਲੱਗੀ ਸੀ। ਗੰਭੀਰ ਰੂਪ ਨਾਲ ਜ਼ਖਮੀ ਵਰਮਾ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤਕ ਉਨ੍ਹਾਂ ਨੇ ਦਮ ਤੋੜ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਖੰਗਾਲ ਰਹੀ ਹੈ। ਸੀ. ਸੀ. ਟੀ. ਵੀ. ਫੁਟੇਜ਼ ਚੈਕ ਕੀਤੇ ਗਏ ਤਾਂ ਲੁਟੇਰਿਆਂ 'ਚੋਂ 2 ਦੌੜਦੇ ਹੋਏ ਨਜ਼ਰ ਆ ਰਹੇ ਹਨ। ਉਹ ਸਰਾਫਾ ਕਾਰੋਬਾਰੀ ਵਰਮਾ ਦੇ ਗਹਿਣੇ ਦੀ ਗਠੜੀ ਲੈ ਕੇ ਫਰਾਰ ਹੋ ਗਏ। ਪੁਲਸ ਕਾਤਲਾਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ।


author

Tanu

Content Editor

Related News