ਜੈੱਟ ਏਅਰਵੇਜ਼ ਦੇ ਕਰਮਚਾਰੀ ਨੇ ਕੀਤੀ ਖੁਦਕੁਸ਼ੀ
Saturday, Apr 27, 2019 - 09:02 PM (IST)

ਮੁੰਬਈ— ਜੈੱਟ ਏਅਰਵੇਜ਼ ਦੇ ਇਕ ਸੀਨੀਅਰ ਟੈਕਨੀਸ਼ੀਅਨ ਨੇ ਮਹਾਰਾਸ਼ਟਰ ਦੇ ਪਾਲਘਰ 'ਚ ਖੁਦਕੁਸ਼ੀ ਕਰ ਲਈ। ਕਰਮਚਾਰੀ ਕੈਂਸਰ ਦਾ ਪੀੜਤ ਸੀ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ 45 ਸਾਲਾ ਸ਼ੈਲੇਸ਼ ਸਿੰਘ ਨੇ ਸ਼ੁੱਕਰਵਾਰ ਦੀ ਸ਼ਾਮ ਨਾਲਾਸੋਪਾਰਾ ਈਸਟ 'ਚ ਸਥਿਤ ਆਪਣੀ ਚਾਰ ਮੰਜ਼ਿਲਾ ਇਮਾਰਤ ਤੋਂ ਛਾਲ ਮਾਰ ਦਿੱਤੀ।
ਜੈੱਟ ਏਅਰਵੇਜ਼ ਸਟਾਫ ਐਂਡ ਇੰਪਲਾਈਜ਼ ਐਸੋਸੀਏਸ਼ਨ ਨੇ ਦੱਸਿਆ ਕਿ ਸਿੰਘ 'ਆਰਥਿਕ ਦਿੱਕਤਾਂ' ਦਾ ਸਾਹਮਣਾ ਕਰ ਰਹੇ ਸਨ ਕਿਉਂਕਿ ਪਰਿਚਾਲਨ ਬੰਦ ਕਰਨ ਵਾਲੇ ਜੈੱਟ ਏਅਰਵੇਜ਼ ਨੇ ਕਈ ਮਹੀਨਿਆਂ ਤੋਂ ਆਪਣੇ ਕਰਮਚਾਰੀਆਂ ਦੀ ਤਨਖਾਹ ਨਹੀਂ ਦਿੱਤੀ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਹ ਕੈਂਸਰ ਨਾਲ ਪੀੜਤ ਸਨ ਤੇ ਉਨ੍ਹਾਂ ਦੀ ਕੀਮੋਥੈਰੇਪੀ ਚੱਲ ਰਹੀ ਸੀ।
ਸ਼ੁਰੂਆਤੀ ਜਾਂਚ 'ਚ ਅਜਿਹਾ ਲੱਗ ਰਿਹਾ ਹੈ ਕਿ ਬੀਮਾਰੀ ਕਾਰਨ ਉਹ ਡਿਪ੍ਰੈਸ਼ਨ 'ਚ ਸਨ। ਐਸੋਸੀਏਸ਼ਨ ਨੇ ਦਾਆਵਾ ਕੀਤਾ ਕਿ ਏਅਰਲਾਈਨਸ ਵਲੋਂ ਪਰਿਚਾਲਨ ਬੰਦ ਕਰਨ ਤੋਂ ਬਾਅਦ ਕਰਮਚਾਰੀ ਵਲੋਂ ਆਤਮਹੱਤਿਆ ਦਾ ਇਹ ਪਹਿਲਾ ਮਾਮਲਾ ਹੈ। ਸਿੰਘ ਦੇ ਪਰਿਵਾਰ 'ਚ ਪਤਨੀ, ਦੋ ਬੇਟੇ ਤੇ ਦੋ ਬੇਟੀਆਂ ਹਨ।