ਜੀਪ ਅਤੇ ਰੋਡਵੇਜ਼ ਬੱਸ ਦੀ ਹੋਈ ਭਿਆਨਕ ਟੱਕਰ, ਔਰਤ ਸਣੇ ਤਿੰਨ ਦੀ ਮੌਤ
Monday, Jan 13, 2025 - 11:47 AM (IST)
ਜੈਪੁਰ- ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ 'ਚ ਸੋਮਵਾਰ ਦੀ ਸਵੇਰੇ ਇਕ ਸੜਕ ਹਾਦਸੇ 'ਚ ਔਰਤ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਇਕ ਜੀਪ ਸਾਹਮਣੇ ਤੋਂ ਆ ਰਹੀ ਰੋਡਵੇਜ਼ ਦੀ ਬੱਸ ਨਾਲ ਜਾ ਟਕਰਾਈ।
ਹਾਦਸੇ ਦੇ ਕਾਰਨ ਸੰਘਣੀ ਧੁੰਦ ਦੱਸੀ ਜਾ ਰਹੀ ਹੈ। ਪਦਮਪੁਰ ਦੇ ਥਾਣਾ ਅਧਿਕਾਰੀ ਸੁਰੇਂਦਰ ਰਾਣਾ ਨੇ ਦੱਸਿਆ ਕਿ ਹਾਦਸੇ 'ਚ ਜੀਪ 'ਚ ਸਵਾਰ ਗੁਰਚਰਨ ਸਿੰਘ, ਬਾਦਲ ਸਿੰਘ ਅਤੇ ਸਰਵਣਜੀਤ ਕੌਰ ਦੀ ਮੌਤ ਹੋ ਗਈ। 2 ਵਿਅਕਤੀ ਹਾਦਸੇ 'ਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਰੋਡਵੇਜ਼ ਦੀ ਬੱਸ ਗੰਗਾਨਗਰ ਤੋਂ ਬੀਕਾਨੇਰ ਲਈ ਨਿਕਲੀ ਸੀ, ਜਦੋਂ ਕਿ ਜੀਪ 'ਚ ਸਵਾਰ ਲੋਕ ਗੰਗਾਨਗਰ ਜਾ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8