JEE Main Result 2019 : ਪੇਪਰ 2 ਦਾ ਨਤੀਜਾ ਜਾਰੀ, ਇੰਝ ਕਰੋ ਚੈੱਕ
Tuesday, May 14, 2019 - 07:12 PM (IST)

ਨਵੀਂ ਦਿੱਲੀ-ਐਨਟੀਏ ਵਲੋਂ ਅਪ੍ਰੈਲ ਵਿਚ ਆਯੋਜਿਤ ਕੀਤੀ ਗਈ ਜੇਈਈ ਮੇਨ ਪ੍ਰਿਖਿਆ ਦੇ ਪੇਪਰ 2 ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਲੱਖਾਂ ਵਿਦਿਆਰਥੀ ਜੇਈਈ ਮੇਨ ਨਤੀਜੇ ਦਾ ਇੰਤਜਾਰ ਕਰ ਰਹੇ ਸਨ। ਜਿਨ੍ਹਾਂ ਪ੍ਰਿਖਿਆਰਥੀਆਂ ਨੇ ਜੇਈਈ ਮੇਨ ਦੀ ਪ੍ਰਿਖਿਆ ਦੀ ਹੈ ਉਹ ਨੈਸ਼ਨਲ ਟੈਸਟਿੰਗ ਏਜੰਸੀ ਦੀ ਆਫੀਸ਼ੀਅਲ ਵੈਬਸਾਇਟ nta.ac.in ਉਤੇ ਜਾ ਕੇ ਆਪਣੇ ਸਕੋਰ ਚੈੱਕ ਕਰ ਸਕਦੇ ਹਨ।
ਐਨਟੀਏ ਵਲੋਂ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਨਤੀਜਾ 15 ਮਈ ਨੂੰ ਜਾਰੀ ਕੀਤਾ ਜਾਵੇਗਾ। ਦੱਸਦਇਏ ਕਿ ਜੇਈਈ ਪੇਪਰ-2 ਦਾ ਆਯੋਜਨ 8 ਅਪ੍ਰੈਲ ਤੋਂ 12 ਅਪ੍ਰੈਲ ਤਕ ਕੀਤਾ ਗਿਆ ਸੀ। ਜਿਸ ਵਿਚ ਕੁਲ 1.64 ਲੱਖ ਉਮੀਦਵਾਰ ਹਾਜ਼ਰ ਹੋਏ ਸਨ। ਇਸ ਵਾਰ ਜੇਈਈ ਮੇਨ ਵਿਚ ਟਾਪ 2,24,000 ਰੈਂਕਸ ਨੂੰ ਜੇਈਈ ਐਡਵਾਂਸਡ ਦੇ ਲ਼ਈ ਕੁਆਲੀਫਾਈ ਐਲਾਣ ਕੀਤਾ ਜਾਵੇਗਾ। ਅਪ੍ਰੈਲ ਵਿਚ ਹੋਈ ਜੇਈਈ ਮੇਨ ਪੇਪਰ 1 ਦੀ ਪ੍ਰਿਖਿਆ ਦੇ ਨਤੀਜੇ ਐਨਟੀਏ ਨੇ 30 ਅਪ੍ਰੈਲ 2019 ਨੂੰ ਜਾਰੀ ਕੀਤੇ ਸਨ। ਜਿਸ ਵਿਚ 24 ਉਮੀਦਵਾਰਾਂ ਨੇ 100 ਫੀਸਦੀ ਅੰਕ ਹਾਸਲ ਕੀਤੇ ਸਨ।