JEE Main 2022 Results : ਪੰਜਾਬ ਦੇ ਮ੍ਰਿਣਾਲ ਗਰਗ ਸਮੇਤ 14 ਉਮੀਦਵਾਰਾਂ ਨੇ ਹਾਸਲ ਕੀਤੇ 100 ਫ਼ੀਸਦੀ ਅੰਕ
Tuesday, Jul 12, 2022 - 09:57 AM (IST)
ਨਵੀਂ ਦਿੱਲੀ/ਬਠਿੰਡਾ– ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ. ਟੀ. ਏ.) ਨੇ ਇੰਜੀਨੀਅਰਿੰਗ ਦਾਖਲਾ ਪ੍ਰੀਖਿਆ ਜੇ. ਈ. ਈ.-ਮੇਨ ਦਾ ਨਤੀਜਾ ਐਲਾਨ ਦਿੱਤਾ ਹੈ, ਜਿਸ ’ਚ 14 ਉਮੀਦਵਾਰਾਂ ਨੇ 100 ਫੀਸਦੀ ਅੰਕ ਹਾਸਲ ਕੀਤੇ ਹਨ। ਐੱਨ. ਟੀ. ਏ. ਅਨੁਸਾਰ ਜੇ. ਈ. ਈ.-ਮੇਨ ਦੇ ਪਹਿਲੇ ਸੈਸ਼ਨ ’ਚ ਸਭ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ’ਚ ਤੇਲੰਗਾਨਾ ਤੋਂ 4 ਅਤੇ ਆਂਧਰਾ ਪ੍ਰਦੇਸ਼ ਦੇ 3 ਵਿਦਿਆਰਥੀ ਸ਼ਾਮਲ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਪ੍ਰੀਖਿਆ ’ਚ 8.7 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ, ਜਦ ਕਿ 7.69 ਲੱਖ ਵਿਦਿਆਰਥੀ ਨੇ ਪ੍ਰੀਖਿਆ ਦਿੱਤੀ।
ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲਕਾਂਡ ਦੀ ਨਹੀਂ ਹੋਵੇਗੀ CBI ਜਾਂਚ, SC ਦੀ ਟਿੱਪਣੀ- ਮਾਮਲੇ ਨੂੰ ਨਾ ਦਿਓ ਸਿਆਸੀ ਰੰਗ
100 ਫੀਸਦੀ ਅੰਕ ਲੈਣ ਵਾਲੇ ਵਿਦਿਆਰਥੀਆਂ ’ਚ ਜਸਤੀ ਯਸ਼ਵਨਾਥ ਵੀ. ਵੀ. ਐੱਸ., ਰੁਪੇਸ਼ ਬਿਆਨੀ, ਅਨਿਕੇਤ ਚੱਟੋਪਾਧਿਆਏ ਅਤੇ ਧੀਰਜ ਕੁਰਰੁਕੁਦਾ (ਤੇਲੰਗਾਨਾ), ਕੋਯਾਯਾਨਾ ਸੁਹਾਸ, ਪੀ. ਰਵੀ ਕਿਸ਼ੋਰ, ਅਤੇ ਪੋਲੀਸ਼ੈੱਟੀ ਕਾਰਤੀਕੇਯ (ਆਂਧਰਾ ਪ੍ਰਦੇਸ਼), ਸਾਰਥਕ ਮਾਹੇਸ਼ਵਰੀ (ਹਰਿਆਣਾ), ਕੁਸ਼ਾਗਰ ਸ਼੍ਰੀਵਾਸਤਵ (ਝਾਰਖੰਡ), ਮ੍ਰਿਣਾਲ ਗਰਗ (ਪੰਜਾਬ), ਸਨੇਹਾ ਪਾਰਿਕ (ਆਸਾਮ), ਨਵਯਾ (ਰਾਜਸਥਾਨ), ਬੋਯਾ ਹਰਸੇਨ ਸਾਤਵਿਕ (ਕਰਨਾਟਕ) ਅਤੇ ਸੌਮਿਤਰ ਗਰਗ (ਉੱਤਰ ਪ੍ਰਦੇਸ਼) ਸ਼ਾਮਲ ਹਨ।
ਇਹ ਵੀ ਪੜ੍ਹੋ- ਅਮਰਨਾਥ ਯਾਤਰਾ ’ਤੇ ਕੁਦਰਤ ਦੀ ਮਾਰ; ਫ਼ੌਜ ਨੇ ਗੁਫ਼ਾ ਤੱਕ ਜਾਣ ਲਈ ਬਣਾਇਆ ਨਵਾਂ ਰਸਤਾ
ਬਠਿੰਡਾ ਦੇ ਮ੍ਰਿਣਾਲ ਦੇ ਕੀਤਾ ਟਾਪ
ਬਠਿੰਡਾ ਦੇ 17 ਸਾਲਾ ਮ੍ਰਿਣਾਲ ਗਰਗ ਨੇ ਸੋਮਵਾਰ ਨੂੰ ਐਲਾਨੇ ਜੇਈਈ ਮੇਨ 2022 ਦੇ ਨਤੀਜਿਆਂ ਵਿਚ 300/300 ਅੰਕ ਪ੍ਰਾਪਤ ਕਰਕੇ ਟਾਪ ਰੈਂਕ ਹਾਸਲ ਕੀਤਾ ਹੈ। ਮ੍ਰਿਣਾਲ ਆਈ. ਆਈ. ਟੀ ਮੁੰਬਈ ਵਿਚ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰਨਾ ਚਾਹੁੰਦਾ ਹੈ। ਉਨ੍ਹਾਂ ਦੇ ਸਕੂਲ ਦੇ ਡਾਇਰੈਕਟਰ ਪ੍ਰੋ: ਐਮ ਐਲ ਅਰੋੜਾ ਨੇ ਕਿਹਾ ਕਿ ਸੰਸਥਾ ਮ੍ਰਿਣਾਲ ਦੀ ਪ੍ਰਾਪਤੀ 'ਤੇ ਖੁਸ਼ ਹੈ। ਮੌਜੂਦਾ ਸਮੇਂ ’ਚ ਉਹ ਚੰਡੀਗੜ੍ਹ ਵਿਚ ਸ਼੍ਰੀ ਚੈਤੰਨਿਆ ਅਕੈਡਮੀ ਵਿਚ ਜੇ.ਈ.ਈ. ਐਡਵਾਂਸ ਕੋਚਿੰਗ ਦੀ ਤਿਆਰੀ ਕਰ ਰਿਹਾ ਹੈ।
ਦਿਨ ’ਚ 14 ਘੰਟੇ ਪੜ੍ਹ ਕੇ ਹਾਸਲ ਕੀਤਾ ਮੁਕਾਮ: ਮ੍ਰਿਣਾਲ
ਜੇ. ਈ. ਈ.-ਮੇਨ 2022 ’ਚ ਪੰਜਾਬ ’ਚ ਟਾਪ ਕਰਨ ਵਾਲੇ ਬਠਿੰਡਾ ਦੇ ਮ੍ਰਿਣਾਲ ਗਰਗ ਦੇ ਪਿਤਾ ਬਿਜ਼ਨੈੱਸਮੈਨ ਹਨ, ਜਦਕਿ ਮਾਤਾ ਗ੍ਰਹਿਣੀ ਹੈ। 8ਵੀਂ ਜਮਾਤ ਤੋਂ ਹੀ ਮ੍ਰਿਣਾਲ ਦੀ ਫਿਜ਼ੀਕਲ, ਕੈਮਿਸਟਰੀ ਅਤੇ ਗਣਿਤ ’ਚ ਦਿਲਚਸਪੀ ਸੀ। ਦਿਨ ’ਚ 14 ਘੰਟੇ ਪੜ੍ਹਾਈ ਕਰਨ ਵਾਲਾ ਮ੍ਰਿਣਾਲ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਆਪਣੇ ਅਧਿਆਪਕਾਂ ਨੂੰ ਆਪਣਾ ਗੁਰੂ ਮੰਨਦਾ ਹੈ, ਜਿਨ੍ਹਾਂ ਨੇ 8ਵੀਂ ਜਮਾਤ ਤੋਂ ਹੀ ਉਸ ਨੂੰ ਇਸ ਵੱਲ ਪ੍ਰੋਤਸਾਹਿਤ ਕੀਤਾ। ਮ੍ਰਿਣਾਲ ਨੇ ਦੱਸਿਆ ਕਿ ਯੋਜਨਾਬੱਧ ਢੰਗ ਨਾਲ ਕੀਤੀ ਰੀਵੀਜ਼ਨ ਦੇ ਨਾਲ ਅਧਿਆਪਕਾਂ ਵੱਲੋਂ ਦਿੱਤੇ ਹੋਏ ਸ਼ੈਡਿਊਲ ਨਾਲ ਹੀ ਇਹ ਟੀਚਾ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ- ‘ਬਾਲ ਵਿਆਹ’ ਇਕ ਕਲੰਕ! ਅੰਕੜੇ ਕਰਦੇ ਹਨ ਜੰਮੂ-ਕਸ਼ਮੀਰ ਦੀ ਆਬਾਦੀ ਦਾ ਮੁਕਾਬਲਾ