ਨਗਰ ਨਿਗਮ 'ਚ ‘ਜੀਨਸ-ਟੀਸ਼ਰਟ’ 'ਤੇ ਲੱਗੀ ਪਾਬੰਦੀ ! ਪਾਨ ਮਸਾਲਾ ਖਾਧਾ ਤਾਂ ਖੈਰ ਨਹੀਂ, ਕਮਿਸ਼ਨਰ ਵੱਲੋਂ ਹਦਾਇਤਾਂ ਜਾਰੀ

Thursday, Oct 16, 2025 - 12:59 PM (IST)

ਨਗਰ ਨਿਗਮ 'ਚ ‘ਜੀਨਸ-ਟੀਸ਼ਰਟ’ 'ਤੇ ਲੱਗੀ ਪਾਬੰਦੀ ! ਪਾਨ ਮਸਾਲਾ ਖਾਧਾ ਤਾਂ ਖੈਰ ਨਹੀਂ, ਕਮਿਸ਼ਨਰ ਵੱਲੋਂ ਹਦਾਇਤਾਂ ਜਾਰੀ

ਨੈਸ਼ਨਲ ਡੈਸਕ : ਕਾਨਪੁਰ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਅਰਪਿਤ ਉਪਾਧਿਆਏ ਨੇ ਅਹੁਦਾ ਸੰਭਾਲਦਿਆਂ ਹੀ ਦਫ਼ਤਰ ਵਿੱਚ ਨਵਾਂ ਡਰੈੱਸ ਕੋਡ ਲਾਗੂ ਕਰ ਦਿੱਤਾ ਹੈ। ਅਧਿਕਾਰੀ ਅਤੇ ਕਰਮਚਾਰੀ ਹੁਣ ਜੀਨਸ, ਟੀ-ਸ਼ਰਟ ਅਤੇ ਚੱਪਲ ਪਹਿਨ ਕੇ ਦਫ਼ਤਰ ਵਿੱਚ ਦਾਖਲ ਨਹੀਂ ਹੋ ਸਕਣਗੇ। ਸਖਤੀ ਦਿਖਾਉਂਦੇ ਹੋਏ ਨਵੇਂ ਕਮਿਸ਼ਨਰ ਨੇ ਕਰਮਚਾਰੀਆਂ ਅਤੇ ਅਧਿਕਾਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਨਵੇਂ ਨਿਯਮਾਂ ਦੇ ਤਹਿਤ, ਸਾਰੇ ਸਟਾਫ ਨੂੰ ਹੁਣ ਜੁੱਤੇ ਤੇ ਫਾਰਮਲ ਕੱਪੜੇ ਪਹਿਨ ਕੇ ਆਉਣਾ ਜ਼ਰੂਰੀ ਹੋਵੇਗਾ।

ਇਹ ਵੀ ਪੜ੍ਹੋ...ਸੋਮਵਾਰ ਨੂੰ ਹੋ ਗਿਆ ਛੁੱਟੀ ਦਾ ਐਲਾਨ ! ਬੰਦ ਰਹਿਣਗੇ ਸਾਰੇ ਸਕੂਲ-ਕਾਲਜ ਤੇ ਸਰਕਾਰੀ ਦਫਤਰ

ਪਾਨ ਮਸਾਲਾ ਅਤੇ ਦੇਰੀ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ
ਡਰੈੱਸ ਕੋਡ ਤੋਂ ਇਲਾਵਾ ਅਰਪਿਤ ਉਪਾਧਿਆਏ ਨੇ ਦਫ਼ਤਰ ਦੀ ਮਰਿਆਦਾ ਬਣਾਈ ਰੱਖਣ ਲਈ ਹੋਰ ਵੀ ਸਖ਼ਤ ਕਦਮ ਚੁੱਕੇ ਹਨ।
• ਪਾਨ ਮਸਾਲਾ ਬੈਨ: ਉਨ੍ਹਾਂ ਨੇ ਦਫ਼ਤਰ ਪਰਿਸਰ ਵਿੱਚ ਪਾਨ ਮਸਾਲਾ ਖਾ ਕੇ ਘੁੰਮਣ 'ਤੇ ਸਖ਼ਤ ਕਾਰਵਾਈ ਦਾ ਆਦੇਸ਼ ਦਿੱਤਾ ਹੈ।
• ਮੀਟਿੰਗ ਦਾ ਸਮਾਂ: ਕਮਿਸ਼ਨਰ ਨੇ ਇਹ ਵੀ ਹੁਕਮ ਦਿੱਤਾ ਕਿ ‘ਆਹੂਤੀ ਬੈਠਕ’ ਸ਼ੁਰੂ ਹੋਣ ਤੋਂ ਬਾਅਦ ਕੋਈ ਵੀ ਇਸ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਨਾ ਕਰੇ। ਸਾਰੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਮੇਂ 'ਤੇ ਪਹੁੰਚਣ।

ਇਹ ਵੀ ਪੜ੍ਹੋ...ਵਿਦਿਆਰਥੀਆਂ ਦੀਆਂ ਲੱਗ ਗਈਆਂ ਮੌਜਾਂ ! 5 ਦਿਨ ਬੰਦ ਰਹਿਣਗੇ ਸਾਰੇ ਸਕੂਲ, ਜਾਣੋ ਕਾਰਨ

ਦੀਵਾਲੀ ਤੋਂ ਪਹਿਲਾਂ ਸਫਾਈ ਦੇ ਆਦੇਸ਼
ਨਵੇਂ ਕਮਿਸ਼ਨਰ, ਜਿਨ੍ਹਾਂ ਨੇ 10 ਅਕਤੂਬਰ ਨੂੰ ਚਾਰਜ ਸੰਭਾਲਿਆ ਸੀ ਅਤੇ ਇਸ ਤੋਂ ਪਹਿਲਾਂ ਮੰਦਰ ਵਿੱਚ ਪੂਜਾ ਵੀ ਕੀਤੀ ਸੀ, ਨੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵੀ ਗੱਲ ਕੀਤੀ। ਉਨ੍ਹਾਂ ਨੇ ਸਪੱਸ਼ਟ ਆਦੇਸ਼ ਦਿੱਤਾ ਕਿ ਦੀਵਾਲੀ ਤੋਂ ਪਹਿਲਾਂ ਸ਼ਹਿਰ ਦੀ ਸਾਫ਼ ਸਫਾਈ ਵਿਵਸਥਾ ਪੂਰੀ ਤਰ੍ਹਾਂ ਠੀਕ ਹੋ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ, ਪੈਚ ਵਰਕ ਅਤੇ ਸਟ੍ਰੀਟ ਲਾਈਟਾਂ ਨੂੰ ਪੂਰੀ ਤਰ੍ਹਾਂ ਠੀਕ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਕਮਿਸ਼ਨਰ ਨੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਕਿਸੇ ਵੀ ਸਮੇਂ ਅਚਾਨਕ ਨਿਰੀਖਣ (ਔਚਕ ਨਿਰੀਖਣ) ਲਈ ਨਿਕਲ ਸਕਦੇ ਹਨ। ਕਾਨਪੁਰ ਵਿੱਚ ਅਰਪਿਤ ਉਪਾਧਿਆਏ ਦੇ ਸਖ਼ਤੀ ਭਰੇ ਅੰਦਾਜ਼ ਅਤੇ ਦਫ਼ਤਰ ਵਿੱਚ ਨਵਾਂ ਡਰੈੱਸ ਕੋਡ ਲਾਗੂ ਕਰਨ ਦੇ ਫੈਸਲੇ ਦੀ ਖੂਬ ਚਰਚਾ ਹੋ ਰਹੀ ਹੈ। ਉਨ੍ਹਾਂ ਨੇ 8 ਅਕਤੂਬਰ ਨੂੰ ਤਬਦੀਲ ਹੋਏ ਨਗਰ ਨਿਗਮ ਆਯੁਕਤ ਸੁਧੀਰ ਕੁਮਾਰ ਦੀ ਥਾਂ ਕਮਾਨ ਸੰਭਾਲੀ ਹੈ।


author

Shubam Kumar

Content Editor

Related News