ਪਿਤਾ ਆਮਰਪਾਲੀ ਕਹਿੰਦਾ ਹੈ ਤੇ ਬੇਟਾ ਅਨਾਰਕਲੀ : ਜਯਾ ਪ੍ਰਦਾ

04/22/2019 3:25:51 PM

ਰਾਮਪੁਰ— ਉੱਤਰ ਪ੍ਰਦੇਸ਼ ਦੀ ਰਾਮਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਆਜ਼ਮ ਖਾਨ ਤੋਂ ਬਾਅਦ ਹੁਣ ਉਨ੍ਹਾਂ ਦੇ ਬੇਟੇ ਅਬਦੁੱਲਾ ਖਾਨ ਵਲੋਂ ਜਯਾ ਪ੍ਰਦਾ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਸੀ। ਇਸ 'ਤੇ ਹੁਣ ਜਯਾ ਪ੍ਰਦਾ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਬਾਪ, ਉਸੇ ਤਰ੍ਹਾਂ ਦਾ ਹੀ ਬੇਟਾ ਹੈ। ਇਸ ਬਿਆਨ ਤੋਂ ਪਤਾ ਲੱਗਦਾ ਹੈ ਕਿ ਉਹ ਸਮਾਜ ਦੀਆਂ ਔਰਤਾਂ ਨੂੰ ਕਿਸ ਨਜ਼ਰ ਨਾਲ ਦੇਖਦੇ ਹਨ। ਜਯਾ ਪ੍ਰਦਾ ਨੇ ਅਬਦੁੱਲਾ ਦੇ ਬਿਆਨ 'ਤੇ ਕਿਹਾ,''ਤੈਅ ਨਹੀਂ ਕਰ ਸਕਦੀ ਕਿ ਇਸ 'ਤੇ ਹੱਸਿਆ ਜਾਵੇ ਜਾਂ ਫਿਰ ਰੋਇਆ ਜਾਵੇ। ਬੇਟਾ ਬਿਲਕੁੱਲ ਬਾਪ ਦੀ ਤਰ੍ਹਾਂ ਹੈ। ਅਬਦੁੱਲਾ ਤੋਂ ਅਜਿਹੀ ਉਮੀਦ ਨਹੀਂ ਸੀ। ਉਹ ਇਕ ਪੜ੍ਹਿਆ-ਲਿਖਿਆ ਸ਼ਖਸ ਹੈ। ਤੇਰੇ ਪਿਤਾ ਕਹਿੰਦੇ ਹਨ, ਮੈਂ ਆਮਰਪਾਲੀ ਹਾਂ ਅਤੇ ਤੂੰ ਕਹਿੰਦਾ ਹੈ ਕਿ ਮੈਂ ਅਨਾਰਕਲੀ ਹਾਂ। ਕੀ ਇਸੇ ਨਜ਼ਰੀਏ ਨਾਲ ਤੁਸੀਂ ਲੋਕ ਸਮਾਜ ਦੀਆਂ ਔਰਤਾਂ ਨੂੰ ਦੇਖਦੇ ਹੋ?''

ਰਾਮਪੁਰ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਜਯਾ ਪ੍ਰਦਾ ਦਾ ਨਾਂ ਲਏ ਬਿਨਾਂ ਕਿਹਾ,''ਸਾਨੂੰ ਅਲੀ ਅਤੇ ਬਜਰੰਗਬਲੀ ਦੀ ਲੋੜ ਹੈ ਨਾ ਕਿ ਅਨਾਰਕਲੀ ਦੀ।'' ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਜ਼ਮ ਖਾਨ ਵੀ ਜਯਾ ਪ੍ਰਦਾ ਦੇ ਬਾਲੀਵੁੱਡ ਨਾਲ ਜੁੜੇ ਹੋਣ ਕਾਰਨ ਉਨ੍ਹਾਂ 'ਤੇ ਕਈ ਵਾਰ ਨਿਸ਼ਾਨਾ ਸਾਧਦੇ ਆਏ ਹਨ ਅਤੇ ਉਨ੍ਹਾਂ ਨੂੰ ਨੱਚਣ-ਗਾਉਣ ਵਾਲੀ ਵੀ ਬੋਲ ਚੁਕੇ ਹਨ।


DIsha

Content Editor

Related News