ਹੈਦਰਾਬਾਦ ਐਨਕਾਊਂਟਰ ''ਤੇ ਬੋਲੀ ਜਯਾ ਬੱਚਨ, ''''ਦੇਰ ਆਏ, ਦਰੁਸਤ ਆਏ''''

12/06/2019 2:00:38 PM

ਨਵੀਂ ਦਿੱਲੀ—ਸਮਾਜਵਾਦੀ ਪਾਰਟੀ (ਐੱਸ.ਪੀ.) ਦੀ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰ ਜਯਾ ਬੱਚਨ ਨੇ ਹੈਦਰਾਬਾਦ ਗੈਂਗਰੇਪ ਦੋਸ਼ੀਆਂ ਦੇ ਐਨਕਾਊਂਟਰ 'ਤੇ ਬੋਲਦੇ ਹੋਏ ਕਿਹਾ, 'ਦੇਰ ਆਏ ਦਰੁਸਤ ਆਏ'। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸੰਸਦ 'ਚ ਇਸ ਘਟਨਾ 'ਤੇ ਬੋਲਦੇ ਹੋਏ ਜਯਾ ਬੱਚਨ ਨੇ ਦੋਸ਼ੀਆਂ ਨੂੰ ਭੀੜ ਦੇ ਹਵਾਲੇ ਕਰਨ ਦੀ ਗੱਲ ਕੀਤੀ ਸੀ। ਜਯਾ ਦੇ ਇਸ ਬਿਆਨ 'ਤੇ ਕਾਫੀ ਵਿਵਾਦ ਵੀ ਹੋਇਆ ਸੀ। ਉਨਾਵ ਅਤੇ ਦੂਜੇ ਹੋਰ ਰੇਪ ਘਟਨਾਵਾ 'ਚ ਵੀ ਅਜਿਹੀ ਸਜ਼ਾ ਦੇ ਪ੍ਰਾਵਧਾਨ ਦੇ ਸਵਾਲ 'ਤੇ ਉਨ੍ਹਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

ਦਰਅਸਲ ਰਾਜ ਸਭਾ ਦੀ ਕਾਰਵਾਈ 'ਚ ਭਾਗ ਲੈਣ ਲਈ ਜਯਾ ਬੱਚਨ ਨੇ ਸੰਸਦ ਭਵਨ ਦੇ ਬਾਹਰ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਐਨਕਾਊਂਟਰ 'ਤੇ ਜ਼ਿਆਦਾ ਕੁਝ ਨਹੀਂ ਬੋਲਿਆ। ਮੀਡੀਆ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ, ''ਦੇਰ ਆਏ, ਦਰੁਸਤ ਆਏ... ਬਹੁਤ ਦੇਰ ਹੋ ਗਈ... ਬਹੁਤ ਜ਼ਿਆਦਾ ਦੇਰ ਹੋ ਗਈ।'' ਪੱਤਰਕਾਰਾਂ ਨੇ ਜਦੋਂ ਉਨ੍ਹਾਂ ਤੋਂ ਪੁੱਛਿਆ ਕੀ ਉਨਾਵ ਗੈਂਗਰੇਪ ਦੇ ਦੋਸ਼ੀਆਂ ਨਾਲ ਵੀ ਅਜਿਹਾ ਹੀ ਹੋਣਾ ਚਾਹੀਦਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਇਸ 'ਤੇ ਕੁਝ ਨਹੀਂ ਬੋਲਾਂਗੀ।

PunjabKesari

ਜ਼ਿਕਰਯੋਗ ਹੈ ਕਿ ਹੈਦਰਾਬਾਦ 'ਚ ਵੈਟਨਰੀ ਡਾਕਟਰ ਦੇ ਗੈਂਗਰੇਪ ਅਤੇ ਹੱਤਿਆ ਦੇ 10 ਦਿਨਾਂ ਬਾਅਦ 4 ਦੋਸ਼ੀਆਂ ਨੂੰ ਪੁਲਸ ਨੇ ਐਨਕਾਊਂਟਰ 'ਚ ਮਾਰ ਦਿੱਤਾ। ਹੈਦਰਾਬਾਦ ਦੇ ਪੁਲਸ ਕਮਿਸ਼ਨਰ ਵੀ.ਸੀ. ਸਜੱਨਾਰ ਨੇ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਇਨ੍ਹਾਂ ਲੋਕਾਂ ਨੇ ਉਸ ਸਮੇਂ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਜਦੋਂ ਇਨ੍ਹਾਂ ਨੂੰ ਮੌਕਾ-ਏ-ਵਾਰਦਾਤ 'ਤੇ ਕ੍ਰਾਈਮ ਸੀਨ ਦੁਹਰਾਉਣ ਲਈ ਲੈ ਗਈ ਸੀ। ਕਮਿਸ਼ਨਰ ਵੀ.ਸੀ. ਸਜੱਨਾਰ ਨੇ ਕਿਹਾ ਹੈ ਕਿ ਇਹ ਘਟਨਾ ਸਵੇਰੇ 3 ਵਜੇ ਤੋਂ 6 ਵਜੇ ਦੇ ਦੌਰਾਨ ਹੋਈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਰਾਜਸਭਾ 'ਚ ਤਾਂ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਅਤੇ ਅਦਾਕਾਰ ਜਯਾ ਬੱਚਨ ਤਾਂ ਇਸ ਘਟਨਾ ਤੋਂ ਇੰਝ ਗੁੱਸੇ 'ਚ ਸੀ ਕਿ ਉਨ੍ਹਾਂ ਨੇ ਦੋਸ਼ੀਆਂ ਨੂੰ ਭੀੜ ਦੇ ਹਵਾਲੇ ਕਰਨ ਦਾ ਸੁਝਾਅ ਦੇ ਦਿੱਤਾ ਸੀ। ਰਾਜ ਸਭਾ ਦੇ ਸਭਾਪਤੀ ਜਯਾ ਦੇ ਇਸ ਸੁਝਾਅ ਤੋਂ ਥੋੜਾ ਹੈਰਾਨ ਨਜ਼ਰ ਆਏ।


Iqbalkaur

Content Editor

Related News