ਇੱਥੇ ਮਾਈਨਸ 31 ਡਿਗਰੀ ''ਚ ਜਵਾਨ ਕਰਦੇ ਹਨ ਸਰਹੱਦ ਦੀ ਰਾਖੀ
Thursday, Feb 07, 2019 - 11:16 AM (IST)

ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਕਾਰਗਿਲ ਦੇ ਦਰਾਸ 'ਚ ਕੜਾਕੇ ਦੀ ਠੰਡ ਪੈ ਰਹੀ ਹੈ। ਇੱਥੇ ਪਾਰਾ ਮਾਈਨਸ 31.4 ਡਿਗਰੀ ਸੈਲੀਅਸ ਤੱਕ ਚੱਲਾ ਗਿਆ ਹੈ। ਇਸ ਦੇ ਬਾਵਜੂਦ ਇੱਥੇ ਭਾਰਤੀ ਫੌਜ ਦੇ ਜਵਾਨ ਦੇਸ਼ ਦੀ ਰੱਖਿਆ ਲਈ ਦਿਨ-ਰਾਤ ਤਾਇਨਾਤ ਹਨ। ਦੱਸਿਆ ਜਾਂਦਾ ਹੈ ਕਿ ਰੂਸ ਦੇ ਸਾਈਬੇਰੀਆ ਤੋਂ ਬਾਅਦ ਦਰਾਸ ਦੁਨੀਆ 'ਚ ਦੂਜਾ ਸਭ ਤੋਂ ਠੰਡਾ ਰਿਹਾਇਸ਼ੀ ਇਲਾਕਾ ਹੈ। ਸ਼੍ਰੀਨਗਰ ਤੋਂ 60 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਦਰਾਸ ਨੂੰ 'ਲੱਦਾਖ ਦਾ ਗੇਟਵੇ' ਵੀ ਕਿਹਾ ਜਾਂਦਾ ਹੈ। ਇਹ ਇਲਾਕਾ ਹਿਮਾਲਿਆ ਨਾਲ ਘਿਰਿਆ ਹੋਇਆ ਹੈ। ਇੱਥੇ ਠੰਡੇ ਦੇ ਦਿਨਾਂ 'ਚ ਨਾਲੇ-ਨਦੀਆਂ 'ਚ ਪਾਣੀ ਜੰਮ ਜਾਂਦਾ ਹੈ। ਇੱਥੇ ਪਾਰਾ ਮਾਈਨਸ 30 ਜਾਂ ਮਾਈਨਸ 40 ਡਿਗਰੀ ਸੈਲਸੀਅਸ ਰਹਿੰਦਾ ਹੈ। ਇੱਥੇ ਸਭ ਤੋਂ ਘੱਟ ਤਾਪਮਾਨ 1995 'ਚ ਮਾਈਨਸ 60 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਸ ਖੂਨ ਜਮਾਉਣ ਵਾਲੀ ਠੰਡ ਦੇ ਬਾਵਜੂਦ ਇੱਥੇ 1300 ਲੋਕ ਰਹਿੰਦੇ ਹਨ।
ਲੋਕ ਠੰਡ ਦੇ ਦਿਨਾਂ 'ਚ ਘਰਾਂ 'ਚ ਰਹਿੰਦੇ ਹਨ ਬੰਦ
ਇੱਥੇ ਰਹਿਣ ਵਾਲੇ ਲੋਕ ਠੰਡ ਦੇ ਦਿਨਾਂ 'ਚ ਘਰਾਂ 'ਚ ਬੰਦ ਰਹਿੰਦੇ ਹਨ। ਬਿਜਲੀ ਦੀ ਵੀ ਪਰੇਸ਼ਾਨੀ ਹੋ ਜਾਂਦੀ ਹੈ। ਇਸ ਕਾਰਨ ਗਰਮੀ ਬਣਾਈ ਰੱਖਣ ਲਈ ਲੋਕ ਰਵਾਇਤੀ ਤਰੀਕੇ ਅਪਣਾਉਂਦੇ ਹਨ। ਗਰਮੀ ਦੇ ਦਿਨਾਂ 'ਚ ਖਾਣਾ ਪਹਿਲਾਂ ਹੀ ਸਟੋਰ ਕਰ ਲਿਆ ਜਾਂਦਾ ਹੈ ਤਾਂ ਕਿ ਉਹ ਠੰਡ 'ਚ ਕੰਮ ਆ ਸਕੇ। ਟਾਇਲਟ ਵੀ ਇੱਥੇ ਜੰਮ ਜਾਂਦੇ ਹਨ ਅਤੇ ਤਾਜ਼ੀ ਸਬਜ਼ੀਆਂ ਵੀ ਨਸੀਬ ਨਹੀਂ ਹੁੰਦੀਆਂ ਹਨ। ਬਰਫ਼ ਨੂੰ ਪਿਘਲਾ ਕੇ ਪੀਣ ਵਾਲੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ।
ਦਰਾਸ 1999 'ਚ ਆਇਆ ਸੀ ਸੁਰਖੀਆਂ 'ਚ
ਜ਼ਿਕਰਯੋਗ ਹੈ ਕਿ ਦਰਾਸ 1999 'ਚ ਉਸ ਸਮੇਂ ਸੁਰਖੀਆਂ 'ਚ ਆਇਆ ਸੀ, ਜਦੋਂ ਕਾਰਗਿਲ ਦੇ ਟਾਈਗਰ ਹਿਲ 'ਤੇ ਪਾਕਿਸਤਾਨ ਨੇ ਘੁਸਪੈਠ ਕੀਤੀ ਸੀ। ਇਸ ਤੋਂ ਹੋਏ ਹਮਲੇ 'ਚ ਭਾਰਤ ਨੇ ਪਾਕਿਸਤਾਨ ਨੂੰ ਖਦੇੜ ਦਿੱਤਾ ਸੀ। ਇੱਥੇ ਤਾਇਨਾਤ ਇਕ ਫੌਜੀ ਨੇ ਦੱਸਿਆ ਕਿ ਇੱਥੇ ਤਾਪਮਾਨ ਮਾਈਨਸ 35 ਤੱਕ ਪਹੁੰਚ ਚੁੱਕਿਆ ਹੈ। ਸਰਹੱਦ ਦੀ ਰੱਖਿਆ ਲਈ ਸਵੇਰੇ 6 ਵਜੇ ਤੋਂ ਪੈਟਰੋਲਿੰਗ ਕਰਦੇ ਹਾਂ। ਨਾਲ ਹੀ ਖਾਣ-ਪੀਣ ਦਾ ਸਾਮਾਨ ਵੀ ਲੈ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਜਵਾਨਾਂ ਨੂੰ ਅਜਿਹੀ ਟਰੇਨਿੰਗ ਦਿੱਤੀ ਜਾਂਦੀ ਹੈ ਕਿ ਉਹ ਜੇਕਰ ਬਰਫ਼ 'ਚ ਕਿਤੇ ਫਸੇ ਜਾਣ ਤਾਂ 72 ਘੰਟੇ ਤੱਕ ਖੁਦ ਨੂੰ ਜ਼ਿੰਦਾ ਰੱਖ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਫੌਜ ਦੇ ਸ਼ੈਡਿਊਲ 'ਚ ਹਾਲ ਹੀ 'ਚ ਯੋਗ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇੱਥੇ ਜਵਾਨ ਹਰ ਦਿਨ ਯੋਗ ਕਰਦੇ ਹਨ।