ਜੰਮੂ ਕਸ਼ਮੀਰ : ਕੁਲਗਾਮ ਮੁਕਾਬਲੇ ''ਚ ਜਵਾਨ ਜ਼ਖ਼ਮੀ, ਅੱਤਵਾਦੀ ਫਰਾਰ

Wednesday, Jul 27, 2022 - 06:03 PM (IST)

ਜੰਮੂ ਕਸ਼ਮੀਰ : ਕੁਲਗਾਮ ਮੁਕਾਬਲੇ ''ਚ ਜਵਾਨ ਜ਼ਖ਼ਮੀ, ਅੱਤਵਾਦੀ ਫਰਾਰ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਬੁੱਧਵਾਰ ਤੜਕੇ ਹੋਏ ਮੁਕਾਬਲੇ 'ਚ ਫ਼ੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ, ਜਦੋਂ ਕਿ ਅੱਤਵਾਦੀ ਸੁਰੱਖਿਆ ਫ਼ੋਰਸਾਂ ਨੂੰ ਚਕਮਾ ਦੇ ਕੇ ਫਰਾਰ ਹੋਣ 'ਚ ਕਾਮਯਾਬ ਰਹੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਯਾਰੀਪੋਰਾ ਦੇ ਬ੍ਰਾਈਹਾਰਡ ਕਠਪੋਰਾ ਪਿੰਡ 'ਚ ਇਕ ਘਰ 'ਚ 2 ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਫ਼ੋਰਸਾਂ ਦੀ ਇਕ ਸੰਯੁਕਤ ਟੀਮ ਨੇ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਸ਼ੁਰੂ ਕੀਤੀ।

ਅਧਿਕਾਰੀ ਨੇ ਕਿਹਾ,''ਜਦੋਂ ਸੰਯੁਕਤ ਫ਼ੋਰਸ ਅੱਤਵਾਦੀਆਂ ਦੇ ਲੁਕੇ ਹੋਣ ਵਾਲੇ ਘਰ ਦੀਆਂ ਚਾਰੇ ਪਾਸਿਓਂ ਘੇਰਾਬੰਦੀ ਕਰ ਰਹੇ ਸਨ, ਉਦੋਂ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਫ਼ੋਰਸਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਿਸ 'ਚ ਇਕ ਫ਼ੌਜੀ ਨੂੰ ਜ਼ਖ਼ਮੀ ਕਰ ਦਿੱਤਾ। ਬਾਅਦ 'ਚ ਸੁਰੱਖਿਆ ਫ਼ੋਰਸਾਂ ਨੇ ਜਵਾਬੀ ਕਾਰਵਾਈ ਕੀਤੀ ਪਰ ਅੱਤਵਾਦੀ ਹਨ੍ਹੇਰੇ ਦਾ ਫ਼ਾਇਦਾ ਉਠਾ ਕੇ ਮੌਕੇ 'ਤੇ ਫਰਾਰ ਹੋ ਗਏ।'' ਜ਼ਖ਼ਮੀ ਜਵਾਨ ਬਾਅਦ 'ਚ ਨੇੜੇ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪਿਛਲੇ ਕੁਝ ਦਿਨਾਂ 'ਚ ਕੁਲਗਾਮ 'ਚ ਇਹ ਦੂਜੀ ਮੁਹਿੰਮ ਹੈ, ਜਿੱਥੇ ਅੱਤਵਾਦੀ ਸੁਰੱਖਿਆ ਫ਼ੋਰਸਾਂ ਦਾ ਘੇਰਾ ਤੋੜਨ 'ਚ ਕਾਮਯਾਬ ਰਹੇ। ਐਤਵਾਰ ਨੂੰ ਰਾਮਪੋਰਾ ਇਲਾਕੇ 'ਚ ਇਕ ਮੁਕਾਬਲੇ ਤੋਂ ਬਾਅਦ 2 ਅੱਤਵਾਦੀ ਵੀ ਫਰਾਰ ਹੋ ਗਏ ਸਨ।


author

DIsha

Content Editor

Related News