ਜਾਪਾਨੀ ਰੱਖਿਆ ਮੰਤਰੀ ਨੇ ਰਾਜਨਾਥ ਦੀ ਕੀਤੀ ਤਾਰੀਫ, ਜਾਣੋ ਕੀ ਸੀ ਕਾਰਨ

02/19/2020 4:04:43 PM

ਨਵੀਂ ਦਿੱਲੀ (ਭਾਸ਼ਾ)— ਜਾਪਾਨੀ ਰੱਖਿਆ ਮੰਤਰੀ ਤਾਰੋ ਕੋਨੋ ਨੇ ਬੁੱਧਵਾਰ ਭਾਵ ਅੱਜ ਆਪਣੇ ਭਾਰਤੀ ਹਮਰੁਤਬਾ ਰਾਜਨਾਥ ਸਿੰਘ ਨੂੰ ਟਵਿੱਟਰ 'ਤੇ ਸਭ ਤੋਂ ਵੱਧ ਫਾਲੋਅ ਕੀਤੇ ਜਾਣ ਅਤੇ ਰੱਖਿਆ ਮੰਤਰੀਆਂ 'ਚੋਂ ਇਕ ਹੋਣ ਦੀ ਉਨ੍ਹਾਂ ਦੀ ਤਾਰੀਫ ਕੀਤੀ। ਅਜੇ ਰਾਜਨਾਥ ਸਿੰਘ ਦੇ ਫਾਲੋਅਰਜ਼ ਦੀ ਗਿਣਤੀ 1.5 ਕਰੋੜ ਤੋਂ ਵਧੇਰੇ ਹੈ, ਜਦਕਿ ਟਵਿੱਟਰ 'ਤੇ ਕੋਨੋ ਦੇ ਫਾਲੋਅਰਜ਼ ਦੀ ਗਿਣਤੀ 12 ਲੱਖ ਹੈ। ਓਧਰ ਰਾਜਨਾਥ ਨੇ ਤਾਰੀਫ ਲਈ ਜਾਪਾਨੀ ਰੱਖਿਆ ਮੰਤਰੀ ਤਾਰੋ ਕੋਨੋ ਦਾ ਧੰਨਵਾਦ ਕੀਤਾ।

ਇੱਥੇ ਦੱਸ ਦੇਈਏ ਕਿ ਭਾਰਤ ਅਤੇ ਜਾਪਾਨ ਵਿਚਾਲੇ ਨੇੜਲੇ ਰੱਖਿਆ ਸੰਬੰਧ ਹਨ ਅਤੇ ਵਿਸ਼ੇਸ਼ ਰਣਨੀਤਕ ਸਾਂਝੇਦਾਰੀ ਨੂੰ ਹੋਰ ਰਫਤਾਰ ਦੇਣ ਦੇ ਉਦੇਸ਼ ਨਾਲ ਦੋਹਾਂ ਦੇਸ਼ਾਂ ਵਿਚਾਲੇ ਪਿਛਲੇ ਸਾਲ ਨਵੰਬਰ 'ਚ ਪਹਿਲੀ ਵਿਦੇਸ਼ ਅਤੇ ਰੱਖਿਆ ਮੰਤਰੀ ਪੱਧਰੀ ਗੱਲਬਾਤ ਹੋਈ। ਰੱਖਿਆ ਮਤੰਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਭਾਰਤੀ ਵਫ਼ਦ ਦੀ ਅਗਵਾਈ ਕੀਤੀ ਸੀ, ਜਦਕਿ ਗੱਲਬਾਤ ਵਿਚ ਜਾਪਾਨੀ ਪੱਖ ਦੀ ਅਗਵਾਈ ਵਿਦੇਸ਼ ਮੰਤਰੀ ਤੋਸ਼ੀਮਿਤਸੁ ਮੋਤੇਗੀ ਅਤੇ ਰੱਖਿਆ ਮੰਤਰੀ ਤਾਰੋ ਕਾਨੋ ਨੇ ਕੀਤੀ ਸੀ।


Tanu

Content Editor

Related News