ਦਸੰਬਰ ਤੋਂ ਵੀ ਵੱਧ ਠੰਡ ਪਏਗੀ ਇਸ ਮਹੀਨੇ, ਅੱਜ ਦੇਰੀ ਨਾਲ ਚੱਲੀਆਂ 26 ਟ੍ਰੇਨਾਂ

01/05/2020 9:12:38 AM

ਨਵੀਂ ਦਿੱਲੀ-ਕੁਝ ਦਿਨ ਪਹਿਲਾਂ ਤੱਕ ਦਸੰਬਰ ਦੇ ਮਹੀਨੇ ’ਚ ਇਸ ਸਦੀ ਦੀ ਸਭ ਤੋਂ ਵੱਧ ਠੰਡ ਸਹਿ ਚੁੱਕੇ ਉੱਤਰੀ ਭਾਰਤ ਦੇ ਲੋਕ ਨਵੇਂ ਸਾਲ ਦੇ ਪਹਿਲੇ ਦਿਨ ਚੜ੍ਹੀ ਧੁੱਪ ਸੇਕਣ ਪਿੱਛੋਂ ਸ਼ਾਇਦ ਦਸੰਬਰ ਮਹੀਨੇ ਦੀ ਠੰਡ ਭੁੱਲ ਗਏ ਹੋਣਗੇ ਪਰ ਲੋਕਾਂ ਨੂੰ ਅਜੇ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ ਹੈ, ਮੌਸਮ ਦੀ ਫਿਲਮ ਅਜੇ ਬਾਕੀ ਹੈ। ਦਸੰਬਰ ਤੋਂ ਵੀ ਵੱਧ ਠੰਡ ਇਸ ਜਨਵਰੀ ਮਹੀਨੇ 'ਚ ਪੈ ਸਕਦੀ ਹੈ। ਅੱਜ ਭਾਵ ਐਤਵਾਰ ਸਵੇਰਸਾਰ ਦਿੱਲੀ 'ਚ ਤਾਪਮਾਨ ਸਾਧਾਰਨ ਰਿਕਾਰਡ ਕੀਤਾ ਗਿਆ ਹੈ ਪਰ ਮੌਸਮ ਵਿਭਾਗ ਮੁਤਾਬਕ ਸੋਮਵਾਰ ਤੋਂ ਫਿਰ ਬਾਰਿਸ਼ ਦੀ ਸ਼ੁਰੂਆਤ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਅੱਜ ਦਿੱਲੀ ਦਾ ਤਾਪਮਾਨ 8.4 ਡਿਗਰੀ ਰਿਕਾਰਡ ਕੀਤਾ ਗਿਆ ਹੈ।

ਦੇਰੀ ਨਾਲ ਚੱਲੀਆਂ 26 ਟ੍ਰੇਨਾਂ-
ਇਹ ਵੀ ਜਾਣਕਾਰੀ ਮਿਲੀ ਹੈ ਕਿ ਦਿੱਲੀ 'ਚ ਛਾਈ ਸੰਘਣੀ ਧੁੰਦ ਕਾਰਨ ਆਵਾਜਾਈ 'ਤੇ ਅਸਰ ਪਿਆ ਹੈ। ਧੁੰਦ ਕਾਰਨ ਦਿੱਲੀ ਤੋਂ ਚੱਲਣ ਵਾਲੀ ਉੱਤਰ ਰੇਲਵੇ ਦੀਆਂ 26 ਟ੍ਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ।

6-8 ਜਨਵਰੀ ਤੱਕ ਬਾਰਿਸ਼ ਦੀ ਸੰਭਾਵਨਾ-
ਮੌਸਮ ਵਿਭਾਗ ਮੁਤਾਬਕ 6 ਜਨਵਰੀ ਤੋਂ ਲੈ ਕੇ 8 ਜਨਵਰੀ ਤੱਕ ਬਾਰਿਸ਼ ਦੀ ਸੰਭਾਵਨਾ ਹੈ। ਇਸ ਕਾਰਨ ਠੰਡ ਵੱਧ ਸਕਦੀ ਹੈ। ਪਹਾੜਾਂ 'ਤੇ ਹੋ ਰਹੀ ਬਰਫਬਾਰੀ ਕਾਰਨ ਦਿੱਲੀ-ਐਨ.ਸੀ.ਆਰ 'ਚ ਦਸੰਬਰ ਵਾਂਗ ਜਨਵਰੀ ਮਹੀਨਾ ਵੀ ਬੇਹੱਦ ਠੰਡਾ ਰਹਿ ਸਕਦਾ ਹੈ। 

ਭਾਰੀ ਬਰਫਬਾਰੀ ਅਤੇ ਵੈਸਟਰਨ ਡਿਸਟਰਬੈਂਸ-
ਮੌਸਮ ’ਤੇ ਨਜ਼ਰ ਰੱਖਣ ਵਾਲੀ ਇਕ ਨਿਰਪੱਖ ਏਜੰਸੀ ਸਕਾਈਮੇਟ ਦਾ ਅਨੁਮਾਨ ਹੈ ਕਿ ਜਨਵਰੀ ਦਾ ਮਹੀਨਾ ਲੰਘੇ ਦਸੰਬਰ ਮਹੀਨੇ ਤੋਂ ਵੀ ਕਿਤੇ ਵੱਧ ਠੰਡਾ ਹੋਵੇਗਾ। ਸਕਾਈਮੇਟ ਨੇ ਇਸ ਸਬੰਧੀ ਠੋਸ ਕਾਰਣ ਦੱਸੇ ਹਨ। ਇਕ ਕਾਰਣ ਇਹ ਹੈ ਕਿ ਪਹਾੜਾਂ ’ਤੇ ਭਾਰੀ ਬਰਫਬਾਰੀ ਹੋਈ ਹੈ, ਦੂਜਾ ਕਾਰਣ ਵੈਸਟਰਨ ਡਿਸਟਰਬੈਂਸ ਹੈ, ਜੋ ਦਿੱਲੀ ਸਮੇਤ ਉੱਤਰੀ ਭਾਰਤ ਦੇ ਵੱਖ-ਵੱਖ ਹਿੱਸਿਆਂ ਦਾ ਮੌਸਮ ਅਤੇ ਏਅਰ ਕੁਆਲਿਟੀ ਨਿਰਧਾਰਤ ਕਰਨ ’ਚ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ।
 


Iqbalkaur

Content Editor

Related News