11 ਜਨਵਰੀ ਤੱਕ ਮਾਲਾਮਾਲ ਹੋ ਜਾਣਗੇ ਇਨ੍ਹਾਂ 5 ਰਾਸ਼ੀਆਂ ਦੇ ਲੋਕ ! ਜਾਣੋ ਕੀ ਕਹਿੰਦੇ ਨੇ ਤੁਹਾਡੇ ਸਿਤਾਰੇ
Wednesday, Jan 07, 2026 - 12:14 PM (IST)
ਨੈਸ਼ਨਲ ਡੈਸਕ- 11 ਜਨਵਰੀ 2026 ਤੱਕ ਗ੍ਰਹਿਆਂ ਦਾ ਗੋਚਰ ਕਾਫੀ ਦਿਲਚਸਪ ਹੈ। ਜੋਤਿਸ਼ ਵਿਗਿਆਨ ਅਨੁਸਾਰ, ਇਸ ਹਫ਼ਤੇ ਗ੍ਰਹਿਆਂ ਦੀਆਂ ਵਿਸ਼ੇਸ਼ ਸਥਿਤੀਆਂ ਕਾਰਨ 5 ਰਾਸ਼ੀਆਂ ਲਈ ਬਹੁਤ ਹੀ ਸ਼ੁਭ 'ਧਨ ਯੋਗ' ਬਣ ਰਿਹਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ, ਗ੍ਰਹਿਆਂ ਦੀ ਇਹ ਚਾਲ ਇਨ੍ਹਾਂ ਰਾਸ਼ੀਆਂ ਦੇ ਜਾਤਕਾਂ ਨੂੰ ਮਾਲਾਮਾਲ ਕਰ ਸਕਦੀ ਹੈ।
ਗ੍ਰਹਿਆਂ ਦੀ ਸਥਿਤੀ
ਬ੍ਰਹਿਸਪਤੀ ਮਿਥੁਨ ਰਾਸ਼ੀ 'ਚ ਬਿਰਾਜਮਾਨ ਹੈ, ਜਦਕਿ ਕਰਕ ਰਾਸ਼ੀ 'ਚ ਚੰਦਰਮਾ ਅਤੇ ਸਿੰਘ 'ਚ ਕੇਤੂ ਹੈ। ਸਭ ਤੋਂ ਮਹੱਤਵਪੂਰਨ ਸਥਿਤੀ ਧਨੁ ਰਾਸ਼ੀ 'ਚ ਹੈ, ਜਿੱਥੇ ਚਾਰ ਗ੍ਰਹਿ (ਸੂਰਜ, ਮੰਗਲ, ਬੁੱਧ ਅਤੇ ਸ਼ੁੱਕਰ) ਇੱਕਠੇ ਬੈਠੇ ਹਨ। ਇਸ ਤੋਂ ਇਲਾਵਾ ਕੁੰਭ ਵਿੱਚ ਰਾਹੁ ਅਤੇ ਮੀਨ 'ਚ ਸ਼ਨੀ ਦੀ ਸਥਿਤੀ ਬਣੀ ਹੋਈ ਹੈ।
ਇਨ੍ਹਾਂ 5 ਰਾਸ਼ੀਆਂ ਦੀ ਚਮਕੇਗੀ ਕਿਸਮਤ:
ਮੇਖ ਰਾਸ਼ੀ
ਸਵਾਮੀ ਮੰਗਲ ਧਨੁ ਰਾਸ਼ੀ 'ਚ ਹੋਣ ਕਾਰਨ ਮੇਖ ਰਾਸ਼ੀ ਵਾਲਿਆਂ ਦਾ ਇਹ ਹਫ਼ਤਾ ਭਾਗਾਂ ਵਾਲਾ ਰਹੇਗਾ। ਤੁਸੀਂ ਨਵੀਂ ਊਰਜਾ ਮਹਿਸੂਸ ਕਰੋਗੇ ਅਤੇ ਧਨ ਦੇ ਪੱਖੋਂ ਵੀ ਸਮਾਂ ਅਨੁਕੂਲ ਹੈ, ਹਾਲਾਂਕਿ ਅਚਾਨਕ ਖਰਚੇ ਵਧ ਸਕਦੇ ਹਨ।
ਕਰਕ ਰਾਸ਼ੀ
ਤੁਹਾਨੂੰ ਕਿਸਮਤ ਦਾ ਪੂਰਾ ਸਾਥ ਮਿਲੇਗਾ। ਆਰਥਿਕ ਸਥਿਤੀ ਮਜ਼ਬੂਤ ਰਹੇਗੀ ਅਤੇ ਨੌਕਰੀ-ਕਾਰੋਬਾਰ ਵਿੱਚ ਤਰੱਕੀ ਦੇ ਮੌਕੇ ਮਿਲਣਗੇ। ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਅਤੇ ਬੱਚਿਆਂ ਵੱਲੋਂ ਚੰਗੀ ਖ਼ਬਰ ਮਿਲ ਸਕਦੀ ਹੈ।
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਵਾਲਿਆਂ ਦੀਆਂ ਪੁਰਾਣੀਆਂ ਸਮੱਸਿਆਵਾਂ ਹੱਲ ਹੋਣਗੀਆਂ ਅਤੇ ਆਮਦਨ ਵਧਣ ਦੇ ਮਜ਼ਬੂਤ ਯੋਗ ਹਨ। ਵਪਾਰੀਆਂ ਨੂੰ ਭਾਰੀ ਮੁਨਾਫਾ ਹੋ ਸਕਦਾ ਹੈ ਅਤੇ ਨੌਕਰੀਪੇਸ਼ਾ ਲੋਕਾਂ ਨੂੰ ਤਰੱਕੀ ਜਾਂ ਕੋਈ ਵੱਡਾ ਸਰਪ੍ਰਾਈਜ਼ ਮਿਲ ਸਕਦਾ ਹੈ।
ਤੁਲਾ ਰਾਸ਼ੀ
ਪੈਸੇ ਦੀ ਸਥਿਤੀ ਵਿੱਚ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ ਅਤੇ ਫਸਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ। ਨਵੀਂ ਜਾਇਦਾਦ ਜਾਂ ਵਾਹਨ ਖਰੀਦਣ ਲਈ ਇਹ ਹਫ਼ਤਾ ਸਭ ਤੋਂ ਉੱਤਮ ਹੈ।
ਬ੍ਰਿਖ ਰਾਸ਼ੀ
ਤੁਹਾਨੂੰ ਅਚਾਨਕ ਧਨ ਲਾਭ ਹੋਣ ਦੀ ਸੰਭਾਵਨਾ ਹੈ। ਖਾਸ ਕਰਕੇ ਜੋ ਲੋਕ ਤਕਨੀਕੀ ਜਾਂ ਖੋਜ ਖੇਤਰ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਵੱਡੀ ਸਫਲਤਾ ਮਿਲੇਗੀ। ਕਾਰਜ ਸਥਾਨ 'ਤੇ ਨਵੀਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
