ਝਾਰਖੰਡ : ਨਦੀ ’ਚ ਕਿਸ਼ਤੀ ਪਲਟੀ, 17 ਲਾਪਤਾ

Friday, Feb 25, 2022 - 10:15 AM (IST)

ਝਾਰਖੰਡ : ਨਦੀ ’ਚ ਕਿਸ਼ਤੀ ਪਲਟੀ, 17 ਲਾਪਤਾ

ਜਾਮਤਾੜਾ (ਵਾਰਤਾ)- ਝਾਰਖੰਡ ਵਿਚ ਜਾਮਤਾੜਾ ਜ਼ਿਲ੍ਹੇ ਦੇ ਬਰਾਕਰ ਨਦੀ ’ਤੇ ਬਰਬਿੰਦੀਆ-ਸ਼ਿਆਮਪੁਰ-ਵੀਰਗਾਓਂ ਨਦੀ ਘਾਟ ’ਤੇ ਵੀਰਵਾਰ ਨੂੰ ਕਿਸ਼ਤੀ ਹਾਦਸੇ ਵਿਚ 17 ਲੋਕ ਲਾਪਤਾ ਹੋ ਗਏ। ਬਰਾਕਰ ਨਦੀ ਵਿਚ ਸ਼ਾਮ ਲਗਭਗ 5 ਵਜੇ ਯਾਤਰੀਆਂ ਨਾਲ ਭਰੀ ਕਿਸ਼ਤੀ ਬਰਬਿੰਦੀਆ ਘਾਟ ਤੋਂ ਸ਼ਿਆਮਪੁਰ ਵੀਰਗਾਓਂ ਘਾਟ ਆ ਰਹੀ ਸੀ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਦਾ ਛਲਕਿਆ ਦਰਦ, ਬੋਲੇ- ਸਾਡੀ ਸੁਰੱਖਿਆ ਦੇ ਕੀਤੇ ਜਾਣ ਇੰਤਜ਼ਾਮ

ਕਿਸ਼ਤੀ ਦੇ ਬਰਾਕਰ ਨਦੀ ਵਿਚ ਪੁੱਜਦੇ ਹੀ ਅਚਾਨਕ ਤੇਜ਼ ਹਨੇਰੀ ਸ਼ੁਰੂ ਹੋ ਗਈ, ਜਿਸ ਨਾਲ ਕਿਸ਼ਤੀ ਪਲਟ ਗਈ। ਕਿਸ਼ਤੀ ਵਿਚ 30 ਤੋਂ ਵਧ ਲੋਕ ਸਵਾਰ ਸਨ। 13 ਲੋਕਾਂ ਨੂੰ ਬਚਾ ਲਿਆ ਗਿਆ ਜਦਕਿ 17 ਦਾ ਪਤਾ ਨਹੀਂ ਲੱਗ ਸਕਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News