ਅੱਤਵਾਦੀਆਂ ਵੱਲੋਂ ਅਗਵਾ ਵੀ. ਡੀ. ਜੀ. ਮੈਂਬਰਾਂ ਦੀਆਂ ਲਾਸ਼ਾਂ ਨਾਲੇ ’ਚੋਂ ਬਰਾਮਦ

Saturday, Nov 09, 2024 - 12:11 AM (IST)

ਅੱਤਵਾਦੀਆਂ ਵੱਲੋਂ ਅਗਵਾ ਵੀ. ਡੀ. ਜੀ. ਮੈਂਬਰਾਂ ਦੀਆਂ ਲਾਸ਼ਾਂ ਨਾਲੇ ’ਚੋਂ ਬਰਾਮਦ

ਕਿਸ਼ਤਵਾੜ, (ਅਜੇ)- ਕਿਸ਼ਤਵਾੜ ਦੇ ਕੋਂਤਵਾੜਾ ਤੋਂ ਲਾਪਤਾ ਦੋਵਾਂ ਵੀ. ਡੀ. ਜੀ. ਮੈਂਬਰਾਂ ਕੁਲਦੀਪ ਕੁਮਾਰ ਅਤੇ ਨਜ਼ੀਰ ਅਹਿਮਦ ਦੀਆਂ ਲਾਸ਼ਾਂ ਨੂੰ ਅੱਜ ਆਖ਼ਿਰਕਾਰ ਘਟਨਾ ਵਾਲੀ ਥਾਂ ਤੋਂ ਕਈ ਕਿਲੋਮੀਟਰ ਦੂਰ ਇਕ ਨਾਲੇ ’ਚੋਂ ਬਰਾਮਦ ਕਰ ਲਿਆ ਗਿਆ।

ਦੱਸਣਯੋਗ ਹੈ ਕਿ ਦੋਵਾਂ ਦੀ ਤਲਾਸ਼ ਲਈ ਸ਼ੁੱਕਰਵਾਰ ਸਵੇਰ ਤੋਂ ਹੀ ਵਿਆਪਕ ਮੁਹਿੰਮ ਛੇੜੀ ਗਈ ਸੀ, ਜਿਸ ’ਚ ਸੁਰੱਖਿਆ ਫੋਰਸਾਂ ਦੇ ਨਾਲ-ਨਾਲ ਸਥਾਨਕ ਲੋਕ ਵੀ ਜੁਟ ਗਏ।

ਹਾਲਾਂਕਿ ਇਨ੍ਹਾਂ ਦੋਵਾਂ ਉਨ੍ਹਾਂ ਦੇ ਜੱਦੀ ਪਿੰਡ ਓਹਲੀ ਦੇ ਉੱਪਰੀ ਇਲਾਕੇ ਮੁੰਜਲਾ ਧਾਰ ਤੋਂ ਅਗਵਾ ਕੀਤਾ ਗਿਆ ਸੀ ਪਰ ਉਨ੍ਹਾਂ ਦੀਆਂ ਲਾਸ਼ਾਂ ਕਿਸ਼ਤਵਾੜ ਦੇ ਕੇਸ਼ਵਾਨ ’ਚ ਪੋਂਡੀਗੜੀ ਦੇ ਨਾਲੇ ’ਚੋਂ ਬਰਾਮਦ ਕੀਤੀਆਂ ਗਈਆਂ। ਇਥੋਂ ਅੱਤਵਾਦੀ ਸੰਗਠਨ ਕਸ਼ਮੀਰ ਟਾਈਗਰਜ਼ ਨੇ ਦੋਵਾਂ ਦੀਆਂ ਲਾਸ਼ਾਂ ਦੀਆਂ ਫੋਟੋਆਂ ਖਿੱਚੀਆਂ ਸਨ। ਪੁਲਸ ਅਨੁਸਾਰ ਦੋਵਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਜੱਦੀ ਪਿੰਡ ਲਿਆਂਦਾ ਜਾ ਰਿਹਾ ਹੈ।


author

Rakesh

Content Editor

Related News