5 ਦਿਨਾਂ ਬਾਅਦ ਖੁੱਲ੍ਹਾ ਸ਼੍ਰੀਨਗਰ-ਜੰਮੂ ਰਾਜਮਾਰਗ, ਆਵਾਜਾਈ ਬਹਾਲ

01/08/2021 6:33:54 PM

ਸ਼੍ਰੀਨਗਰ– ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ’ਤੇ ਫਸੇ ਵਾਹਨਾਂ ਨੂੰ ਸ਼ੁੱਕਰਵਾਰ ਨੂੰ ਬਰਫ ਅਤੇ ਮਲਬਾ ਹਟਾਏ ਜਾਣ ਤੋਂ ਬਾਅਦ ਆਪਣੀਆਂ ਮੰਜ਼ਿਲਾਂ ਵਲ ਜਾਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਭਾਰੀ ਬਰਫਬਾਰੀ ਦੇ ਚਲਦੇ ਰਾਜਮਾਰਗ ’ਤੇ 5 ਦਿਨਾਂ ਤੋਂ ਆਵਾਜਾਈ ਬੰਦ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਪੂਰੀ ਘਾਟੀ ਦੇ ਮੌਸਮ ’ਚ ਸੁਧਾਰ ਹੋਇਆ ਹੈ ਫਿਰ ਵੀ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸੇ ਨਾਲ ਜੋੜਨ ਵਾਲੇ ਇਸ ਇਕਮਾਤਰ ਰਾਜਮਾਰਗ ’ਤੇ ਫਸੇ ਹੋਏ ਵਾਹਨਾਂ ਤੋਂ ਇਲਾਵਾ ਦੂਜੇ ਵਾਹਨਾਂ ਨੂੰ ਆਵਾਜਾਈ ਦੀ ਮਨਜ਼ੂਰੀ ਨਹੀਂ ਦਿੱਤੀ ਗਈ। 

ਆਵਾਜਾਈ ਕੰਟਰੋਲ ਰੂਮ ਦੇ ਇਕ ਅਧਿਕਾਰੀ ਨੇ ਕਿਹਾ ਕਿ ਰਾਜਮਾਰਗ ਨੂੰ ਸਾਫ ਕਰਨ ਤੋਂ ਬਾਅਦ ਅੱਜ ਸਵੇਰੇ ਫਸੇ ਹੋਏ ਵਾਹਨਾਂ ਨੂੰ ਆਵਾਜਾਈ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਭਾਰੀ ਬਰਫਬਾਰੀ ਦੇ ਚਲਦੇ 260 ਕਿਲੋਮੀਟਰ ਲੰਬੇ ਇਸ ਰਾਜਮਾਰਗ ’ਤੇ ਬਰਫ ਜਮ੍ਹਾ ਹੋ ਗਈ ਸੀ। ਇਸ ਤੋਂ ਇਲਾਵਾ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਕਾਰਨ ਰਾਜਮਾਰਗ ਨੂੰ ਐਤਵਾਰ ਨੂੰ ਬੰਦ ਕਰ ਦਿੱਤਾ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਹਲਕੇ ਵਾਹਨਾਂ ਨੂੰ ਆਉਣ-ਜਾਣ ਦੀ ਮਨਜ਼ੂਰੀ ਦੇਣ ਤੋਂ ਬਾਅਦ ਜ਼ਰੂਰੀ ਸਾਮਾਨਾਂ ਅਤੇ ਈਂਧਣ ਤੇ ਗੈਸ ਟੈਂਕਰਾਂ ਨੂੰ ਸ਼੍ਰੀਨਗਰ ਵਲ ਜਾਣ ਦੀ ਮਨਜ਼ੂਰੀ ਦਿੱਤੀ ਜਾਵੇਗੀ। 


Rakesh

Content Editor

Related News