ਸੈਰ-ਸਪਾਟੇ ਦੇ ਨਕਸ਼ੇ ''ਤੇ ਜੰਮੂ ਨੂੰ ਮਿਲੇਗੀ ਨਵੀਂ ਪਛਾਣ

09/19/2017 2:27:32 PM

ਜੰਮੂ— ਹੁਣ ਮੰਦਿਰਾਂ ਦੇ ਸ਼ਹਿਰ ਜੰਮੂ ਨੂੰ ਸੈਰ-ਸਪਾਟਾ ਦੇ ਨਕਸ਼ੇ 'ਤੇ ਕਸ਼ਮੀਰ ਅਤੇ ਲੱਦਾਖ ਵਰਗੀ ਵੱਖਰੀ ਪਛਾਣ ਮਿਲੇਗੀ। ਇਸ ਗੱਲ ਦਾ ਭਰੋਸਾ ਸੈਰ-ਸਪਾਟਾ ਮੰਤਰੀ ਪ੍ਰਿਅ ਸੇਠੀ ਨੇ ਕਿਹੈ ਹੈ ਕਿ ਦੁਨੀਆਂ ਨੂੰ ਆਪਣੇ ਸਥਾਨਾਂ ਬਾਰੇ 'ਚ ਜੇਕਰ ਅਸੀਂ ਨਹੀਂ ਦੱਸਿਆ ਕਿ ਇਹ ਸਾਡੇ ਲਈ ਬਹੁਤ ਬੇਸਮਝੀ ਵਾਲੀ ਗੱਲ ਹੋਵੇਗੀ। ਮੰਤਰੀ ਨੇ ਕਿਹਾ ਹੈ ਕਿ ਦੂਜੇ ਰਾਜ ਆਪਣੇ ਰਾਜ ਦੇ ਹਰ ਛੋਟੇ ਤੋਂ ਛੋਟੇ ਸਥਾਨ ਨੂੰ ਪ੍ਰਦਰਸ਼ਿਤ ਕਰਦੇ ਹਨ ਅਤੇ ਸੈਲਾਨੀਆਂ ਨੂੰ ਅਕ੍ਰਸ਼ਿਤ ਕਰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਆਉਣ ਵਾਲੇ ਸੈਰ-ਸਪਾਟੇ ਲਈ ਬਹੁਤ ਕੁਝ ਪੇਸ਼ ਕਰਨ ਦੀ ਜ਼ਰੂਰਤ ਹੈ। ਜੰਮੂ 'ਚ ਵੀ ਵੱਖ-ਵੱਖ ਚੀਜ਼ਾਂ ਹਨ ਅਤੇ ਇਨ੍ਹਾਂ ਨੂੰ ਬਿਹਤਰ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਅਜਿਹਾ ਹੋਇਆ ਨਹੀਂ ਹੁੰਦਾ ਹੈ ਤਾਂ ਇਹ ਸੂਬਾ ਸੈਰ-ਸਪਾਟੇ ਦੇ ਮਾਮਲੇ 'ਚ ਪਿੱਛੇ ਰਹਿ ਜਾਵੇਗਾ।
ਮੰਤਰੀ ਨੇ ਅਸਥਿਰ ਸਥਿਤੀਆਂ 'ਚ ਵੀ ਸੂਬੇ 'ਚ ਸੈਰ-ਸਪਾਟੇ ਨੂੰ ਵਧਾਉਣ ਲਈ ਵਿਭਾਗ ਦੀ ਪ੍ਰਸ਼ੰਸ਼ਾਂ ਕੀਤੀ। ਨਵਰਾਤਰੇ ਉਤਸਵ ਬਾਰੇ ਬੋਲਦੇ ਹੋਏ ਮੰਤਰੀ ਨੇ ਕਿਹਾ ਹੈ ਕਿ ਵੱਡੇ ਪੈਮਾਨੇ 'ਤੇ ਇਸ ਨੂੰ ਸਫਲ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ, ਇਸ ਵਾਰ ਨਵਰਾਤਰਿਆਂ 'ਚ ਭਾਰੀ ਸੰਖਿਆਂ 'ਚ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ।


Related News