ਜੰਮੂ ਨਦੀ ਦੇ ਪਾਣੀ ''ਚ ਡੁੱਬ ਕੇ ਤਿੰਨ ਲੜਕੀਆਂ ਦੀ ਮੌਤ

Tuesday, Jun 19, 2018 - 04:34 PM (IST)

ਜੰਮੂ ਨਦੀ ਦੇ ਪਾਣੀ ''ਚ ਡੁੱਬ ਕੇ ਤਿੰਨ ਲੜਕੀਆਂ ਦੀ ਮੌਤ

ਜੰਮੂ— ਜੰਮੂ ਸ਼ਹਿਰ ਦੇ ਬਾਹਰੀ ਹਿੱਸੇ 'ਚ ਨਦੀ ਦੇ ਪਾਣੀ ਦੇ ਤੇਜ਼ ਵਹਾਅ 'ਚ ਡੁੱਬ ਕੇ ਤਿੰਨ ਲੜਕੀਆਂ ਦੀ ਮੌਤ ਹੋ ਗਈ। ਪੁਲਸ ਨੇ ਅੱਜ ਦੱਸਿਆ ਕਿ 6 ਲੜਕੀਆਂ ਕੱਲ ਸ਼ਾਮ ਜੱਜਰ ਕੋਟਲੀ ਪੱਟੀ 'ਚ ਇਕ ਨਦੀ 'ਚ ਨਹਾ ਰਹੀਆਂ ਸਨ। ਅਚਾਨਕ ਹੀ ਪਾਣੀ ਦਾ ਪੱਧਰ ਵਧ ਗਿਆ ਅਤੇ ਉਹ ਪਾਣੀ ਦੇ ਤੇਜ਼ ਵਹਾਅ 'ਚ ਡੁੱਬਣ ਲੱਗੀਆਂ। ਉਨ੍ਹਾਂ ਦੱਸਿਆ ਕਿ ਸ਼ੋਰ ਸੁਣ ਕੇ ਲੋਕਾਂ ਨੇ ਤਿੰਨ ਲੜਕੀਆਂ ਨੂੰ ਬਚਾ ਲਿਆ ਪਰ ਤਿੰਨ ਲੜਕੀਆਂ ਜ਼ਖਮੀ ਹੋ ਗਈਆਂ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸਥਾਨਕ ਲੋਕਾਂ ਅਤੇ ਪੁਲਸ ਨੇ ਬਚਾਅ ਮੁਹਿੰਮ ਚਲਾਈ, ਜਿਸ ਤੋਂ ਬਾਅਦ ਤਿੰਨ ਲੜਕੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ।


Related News