ਸ਼੍ਰੀਨਗਰ ''ਚ ਹਸਪਤਾਲ ''ਤੇ ਹੋਏ ਅੱਤਵਾਦੀ ਹਮਲੇ ਦੀ ਲਸ਼ਕਰ ਨੇ ਲਈ ਜ਼ਿੰਮੇਵਾਰੀ

Thursday, Feb 08, 2018 - 06:07 PM (IST)

ਸ਼੍ਰੀਨਗਰ ''ਚ ਹਸਪਤਾਲ ''ਤੇ ਹੋਏ ਅੱਤਵਾਦੀ ਹਮਲੇ ਦੀ ਲਸ਼ਕਰ ਨੇ ਲਈ ਜ਼ਿੰਮੇਵਾਰੀ

ਸ਼੍ਰੀਨਗਰ— ਸ਼੍ਰੀਨਗਰ 'ਚ ਕੱਲ ਹਸਪਤਾਲ 'ਤੇ ਹੋਏ ਅੱਤਵਾਦੀ ਹਮਲੇ ਦੀ ਅੱਜ ਲਸ਼ਕਰ ਨੇ ਜ਼ਿੰਮੇਵਾਰੀ ਲੈ ਲਈ ਹੈ। ਇਸ ਹਮਲੇ ਵਿਚ ਦੋ ਪੁਲਸ ਕਰਮਚਾਰੀ ਸ਼ਹੀਦ ਹੋ ਗਏ ਸਨ, ਜਦ ਕਿ ਇਕ ਪਾਕਿਸਤਾਨੀ ਅੱਤਵਾਦੀ ਇਸ ਹਿਰਾਸਤ ਵਿਚੋਂ ਫਰਾਰ ਹੋ ਗਿਆ ਸੀ। ਲਸ਼ਕਰ ਮੁਖੀ ਮਹਿਮੂਦ ਸ਼ਾਹ ਨੇ ਈ-ਮੇਲ 'ਤੇ ਇਕ ਬਿਆਨ ਭੇਜ ਕੇ ਹਮਲੇ ਨੂੰ ਅੰਜਾਮ ਦੇਣ ਦੀ ਗੱਲ ਕਹੀ ਹੈ।
ਅੱਤਵਾਦੀਆਂ ਨੂੰ ਹਸਪਤਾਲ ਲਿਜਾਉਣ ਸਮੇਂ ਪਹਿਲਾਂ ਲਏ ਸਨ ਹਥਿਆਰ
ਸ਼੍ਰੀਨਗਰ ਦੇ ਸ਼੍ਰੀ ਮਹਾਰਾਜ ਹਰੀ ਸਿੰਘ ਹਸਪਤਾਲ 'ਚ ਲਸ਼ਕਰ ਅੱਤਵਾਦੀ ਮੁਹੰਮਦ ਨਾਵੀਦ ਜਾਟ ਨੂੰ ਭਜਾਉਣ ਲਈ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਕਾਂਸਟੇਬਲ ਬਾਬਰ ਅਹਿਮਦ ਦੀ ਪਤਨੀ ਨੇ ਪੁਲਸ ਵਿਭਾਗ ਦੀ ਕਾਰਵਾਈ ਕਰਕੇ ਕੀ ਸਵਾਲ ਚੁੱਕਿਆ ਹੈ। ਸ਼ਹੀਦ ਦੀ ਪਤਨੀ ਨੇ ਦੋਸ਼ ਲਗਾਇਆ ਕਿ ਅੱਤਵਾਦੀਆਂ ਨੂੰ ਹਸਪਤਾਲ 'ਚ ਲਿਜਾਉਣ ਤੋਂ ਪਹਿਲਾਂ ਪਤੀ ਤੋਂ ਉਨ੍ਹਾਂ ਦੇ ਅਧਿਕਾਰੀਆਂ ਨੇ ਹਥਿਆਰ ਲੈ ਲਏ ਸਨ। ਅਜਿਹੇ 'ਚ ਉਹ ਬਿਨਾਂ ਹਥਿਆਰ ਦੇ ਅੱਤਵਾਦੀ ਨੂੰ ਹਸਪਤਾਲ ਲੈ ਕੇ ਗਏ ਸਨ, ਜੋ ਬਦਕਿਸਮਤੀ ਨਾਲ ਉਨ੍ਹਾਂ ਦੇ ਨਿਸ਼ਾਨੇ ਦੇ ਸ਼ਿਕਾਰ ਹੋ ਗਏ।


Related News