SIA ਨੇ 20 ਥਾਵਾਂ ''ਤੇ ਛਾਪੇਮਾਰੀ ਕਰ ਕੇ ਸਲੀਪਰ ਸੈੱਲ ਮਾਡਿਊਲ ਦਾ ਕੀਤਾ ਪਰਦਾਫਾਸ਼

Sunday, May 11, 2025 - 05:14 PM (IST)

SIA ਨੇ 20 ਥਾਵਾਂ ''ਤੇ ਛਾਪੇਮਾਰੀ ਕਰ ਕੇ ਸਲੀਪਰ ਸੈੱਲ ਮਾਡਿਊਲ ਦਾ ਕੀਤਾ ਪਰਦਾਫਾਸ਼

ਸ਼੍ਰੀਨਗਰ- ਜੰਮੂ ਕਸ਼ਮੀਰ ਪੁਲਸ ਦੀ ਰਾਜ ਜਾਂਚ ਏਜੰਸੀ (ਐੱਸਆਈਏ) ਨੇ ਐਤਵਾਰ ਨੂੰ ਦੱਖਣੀ ਕਸ਼ਮੀਰ 'ਚ 20 ਥਾਵਾਂ 'ਤੇ ਛਾਪੇਮਾਰੀ ਦੌਰਾਨ ਸਲੀਪਰ ਸੈਲ ਮਾਡਿਊਲ ਦਾ ਪਰਦਾਫਾਸ਼ ਕੀਤਾ। ਪੁਲਸ ਨੇ ਕਿਹਾ ਕਿ ਤਕਨੀਕੀ ਖੁਫ਼ੀਆ ਜਾਣਕਾਰੀ ਤੋਂ ਸੰਕੇਤ ਮਿਲਦਾ ਹੈ ਕਿ ਕਸ਼ਮੀਰ 'ਚ ਕਈ ਸਲੀਪਰ ਸੈੱਲ ਆਪਣੇ ਪਾਕਿਸਤਾਨ ਸਥਿਤ ਹੈਂਡਲਰਾਂ ਦੇ ਸਿੱਧੇ ਸੰਪਰਕ 'ਚ ਸਨ ਅਤੇ ਵਟਸਐੱਪ, ਟੈਲੀਗ੍ਰਾਮ ਤੇ ਸਿਗਨਲ ਸਮੇਤ ਮੈਸੇਜਿੰਗ ਐਪ ਦੇ ਮਾਧਿਅਮ ਨਾਲ ਸੁਰੱਖਿਆ ਫ਼ੋਰਸਾਂ ਅਤੇ ਮਹੱਤਵਪੂਰਨ ਸਥਾਪਨਾਵਾਂ ਬਾਰੇ ਸੰਵੇਦਨਾਸ਼ੀਲ ਅਤੇ ਰਣਨੀਤਕ ਜਾਣਕਾਰੀ ਭੇਜਣ 'ਚ ਸ਼ਾਮਲ ਸਨ। ਪੁਲਸ ਨੇ ਕਿਹਾ ਕਿ ਇਹ ਅੱਤਵਾਦੀ ਸਹਿਯੋਗੀ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕਮਾਂਡਰਾਂ ਦੇ ਇਸ਼ਾਰੇ 'ਤੇ ਆਨਲਾਈਨ ਕੱਟੜਪੰਥੀ ਪ੍ਰਚਾਰ 'ਚ ਵੀ ਸ਼ਾਮਲ ਸਨ, ਜੋ ਰਾਸ਼ਟਰੀ ਸੁਰੱਖਿਆ ਅਤੇ ਅਖੰਡਤਾ ਨੂੰ ਪ੍ਰਭਾਵਿਤ ਕਰ ਰਿਹਾ ਸੀ।

ਏਜੰਸੀ ਕਸ਼ਮੀਰ ਨੇ ਇਸ ਤੋਂ ਬਾਅਦ ਇਸ ਸਾਲ ਦੀ ਸ਼ੁਰੂਆਤ 'ਚ ਦਰਜ ਇਕ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਦੱਖਣੀ ਕਸ਼ਮੀਰ ਦੇ ਸਾਰੇ ਜ਼ਿਲ੍ਹਿਆਂ 'ਚ ਲਗਭਗ 20 ਥਾਵਾਂ 'ਤੇ ਤਲਾਸ਼ੀ ਲਈ। ਪੁਲਸ ਨੇ ਕਿਹਾ,''ਛਾਪੇਮਾਰੀ ਦੌਰਾਨ ਪੂਰੀ ਮਾਤਰਾ 'ਚ ਇਤਰਾਜ਼ਯੋਗ ਸਮੱਗਰੀ ਜ਼ਬਤ ਕੀਤੀ ਗਈ ਹੈ ਅਤੇ ਸ਼ੱਕੀਆਂ ਨੂੰ ਅੱਗੇ ਦੀ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ।'' ਸ਼ੁਰੂਆਤੀ ਜਾਂਚ ਤੋਂ ਸਪੱਸ਼ਟ ਰੂਪ ਨਾਲ ਪਤਾ ਲੱਗਾ ਹੈ ਕਿ ਇਹ ਸੰਸਥਾਵਾਂ ਅੱਤਵਾਦੀ ਸਾਜਿਸ਼ 'ਚ ਸਰਗਰਮ ਰੂਪ ਨਾਲ ਸ਼ਾਮਲ ਹਨ, ਭਾਰਤ ਵਿਰੋਧੀ ਬਿਆਨਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਹੀਆਂ ਹਨ, ਜਿਸ ਦਾ ਮਕਸਦ ਨਾ ਸਿਰਫ਼ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਚੁਣੌਤੀ ਦੇਣਾ ਹੈ ਸਗੋਂ ਅਸੰਤੋਸ਼, ਜਨਤਕ ਅਵਿਵਸਥਾ ਅਤੇ ਫਿਰਕੂ ਨਫ਼ਰਤ ਭੜਕਾਉਣਾ ਵੀ ਹੈ। ਪੁਲਸ ਨੇ ਕਿਹਾ ਕਿ ਐੱਸਆਈਏ ਕਿਸੇ ਵੀ ਤਰ੍ਹਾਂ ਦੀ ਵੱਖਵਾਦੀ ਅਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਵਿਅਕਤੀਆਂ ਜਾਂ ਸਮੂਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨਾ ਜਾਰੀ ਰੱਖੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News