ਸੁਰੱਖਿਆ ਫ਼ੋਰਸਾਂ ਨੇ ਹਥਿਆਰ ਤੇ ਗੋਲਾ ਬਾਰੂਦ ਕੀਤੇ ਬਰਾਮਦ
Monday, Feb 10, 2025 - 03:58 PM (IST)
![ਸੁਰੱਖਿਆ ਫ਼ੋਰਸਾਂ ਨੇ ਹਥਿਆਰ ਤੇ ਗੋਲਾ ਬਾਰੂਦ ਕੀਤੇ ਬਰਾਮਦ](https://static.jagbani.com/multimedia/2025_2image_15_58_197454310jammu.jpg)
ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲਓਸੀ) ਕੋਲ ਸੁਰੱਖਿਆ ਫ਼ੋਰਸਾਂ ਨੇ ਸੋਮਵਾਰ ਨੂੰ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤੇ। ਫ਼ੌਜ ਨੇ ਕਿਹਾ ਕਿ ਕੁਪਵਾੜਾ ਜ਼ਿਲ੍ਹੇ ਦੇ ਅਮਰੂਈ 'ਚ ਤਲਾਸ਼ੀ ਮੁਹਿੰਮ ਦੌਰਾਨ ਉਨ੍ਹਾਂ ਨੇ 2 ਏਕੇ ਸੀਰੀਜ਼ ਰਾਈਫਲਾਂ, ਗੋਲਾ-ਬਾਰੂਦ ਅਤੇ ਯੁੱਧ ਵਰਗੇ ਸਾਮਾਨ ਬਰਾਮਦ ਕੀਤੇ ਹਨ। ਫ਼ੌਜ ਨੇ ਇਕ ਵਿਸ਼ੇਸ਼ ਜਾਣਕਾਰੀ ਤੋਂ ਬਾਅਦ ਜੰਮੂ ਕਸ਼ਮੀਰ ਪੁਲਸ ਨਾਲ ਮਿਲ ਕੇ ਇਹ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਇਹ ਵੀ ਪੜ੍ਹੋ : ਸਕੂਲ ਬਣਿਆ ਅਖਾੜਾ, ਪ੍ਰਿੰਸੀਪਲ ਨੇ ਇਕ ਮਿੰਟ 'ਚ ਟੀਚਰ ਨੂੰ ਮਾਰੇ 18 ਥੱਪੜ
ਫ਼ੌਜ ਦੀ ਚਿਨਾਰ ਕੋਰ ਨੇ ਸੋਸ਼ਲ ਮੀਡੀਆ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਅੱਜ (10 ਫਰਵਰੀ 2025) ਨੂੰ ਵਿਸ਼ੇਸ਼ ਖੁਫੀਆ ਜਾਣਾਕਰੀ ਦੇ ਆਧਾਰ 'ਤੇ ਭਾਰਤੀ ਫ਼ੌਜ ਅਤੇ ਜੰਮੂ ਕਸ਼ਮੀਰ ਪੁਲਸ ਨੇ ਕੁਪਵਾੜਾ ਦੇ ਅਮਰੂਈ 'ਚ ਇਕ ਸੰਯੁਕਤ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਤਲਾਸ਼ੀ ਮੁਹਿੰਮ ਦੌਰਾਨ ਫ਼ੌਜ ਨੇ 2 ਏ.ਕੇ. ਰਾਈਫਲਾਂ, ਗੋਲਾ-ਬਾਰੂਦ ਅਤੇ ਯੁੱਧ ਵਰਗੇ ਹੋਰ ਸਾਮਾਨ ਬਰਾਮਦ ਕੀਤੇ ਹਨ।'' ਫ਼ੌਜ ਨੇ ਕਿਹਾ ਕਿ ਅਜੇ ਮੁਹਿੰਮ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8