ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਲਈ ਭਿਜਵਾਈ ਗਈ ‘706ਵੇਂ ਟਰੱਕ ਦੀ ਰਾਹਤ ਸਮੱਗਰੀ’

Wednesday, Apr 19, 2023 - 02:39 PM (IST)

ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਲਈ ਭਿਜਵਾਈ ਗਈ ‘706ਵੇਂ ਟਰੱਕ ਦੀ ਰਾਹਤ ਸਮੱਗਰੀ’

ਜੰਮੂ-ਕਸ਼ਮੀਰ/ਜਲੰਧਰ/ਲੁਧਿਆਣਾ (ਭੂਪੇਸ਼)-ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬੀਤੇ ਦਿਨੀਂ ਰਾਹਤ ਸਮੱਗਰੀ ਦਾ 706ਵਾਂ ਟਰੱਕ ਸੁਰੇਸ਼ ਧੀਰ ਰਾਜਾ ਦੀ ਪ੍ਰੇਰਨਾ ਨਾਲ ਲੁਧਿਆਣਾ ਦੀ ਪ੍ਰਮੁੱਖ ਕੁਲਦੀਪ ਓਸਵਾਲ ਹੌਜ਼ਰੀ ਦੇ ਚੇਅਰਮੈਨ ਸ਼੍ਰੀ ਕੁਲਦੀਪ ਓਸਵਾਲ ਵੱਲੋਂ ਭੇਟ ਕੀਤਾ ਗਿਆ ਸੀ, ਜਿਸ ’ਚ 200 ਰਜਾਈਆਂ ਸਨ।

ਟਰੱਕ ਰਵਾਨਾ ਕਰਦੇ ਹੋਏ ‘ਪੰਜਾਬ ਕੇਸਰੀ ਗਰੁੱਪ’ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਦੇ ਨਾਲ ਕੁਲਦੀਪ ਓਸਵਾਲ, ਐੱਮ. ਡੀ. ਅਮਿਤ ਜੈਨ, ਐੱਮ. ਡੀ. ਵਿਕਾਸ ਜੈਨ, ਐੱਮ. ਡੀ. ਵਿਸ਼ਾਲ ਜੈਨ, ਸਤੀਸ਼ ਜੈਨ, ਸੁਰੇਸ਼ ਜੈਨ, ਦਾਲ ਬਾਜ਼ਾਰ ਮਰਚੈਂਟ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਧੀਰ ਰਾਜਾ, ਸੂਰਜ ਸੇਤੀਆ, ਅਮਰੀਕ ਸਿੰਘ ਲਾਂਬਾ, ਇਕਬਾਲ ਸਿੰਘ ਲੱਕੀ ਖੁਰਾਣਾ, ਸਤਪਾਲ ਬਾਂਸਲ, ਬਲਰਾਮ ਗਰਗ, ਨੋਬਲ ਫਾਊਂਡੇਸ਼ਨ ਦੇ ਰਜਿੰਦਰ ਸ਼ਰਮਾ, ਪ੍ਰਤੀਨਿਧੀ ਭੂਪੇਸ਼ ਜੈਨ, ਮੋਹਿਤ ਜੈਨ ਅਤੇ ਰਾਹਤ ਸਮੱਗਰੀ ਵੰਡ ਟੀਮ ਦੇ ਮੁਖੀ ਵਰਿੰਦਰ ਸ਼ਰਮਾ ਯੋਗੀ ਹਾਜ਼ਰ ਸਨ। 


author

shivani attri

Content Editor

Related News